ਪੰਜਾਬ: ਨੌਕਰੀਆਂ ਤੋਂ ਬਰਖ਼ਾਸਤ ਮੁਲਾਜ਼ਮਾਂ ਨੇ RSD ਮੁੱਖ ਇੰਜੀਨੀਅਰ ਦਾ ਘੇਰਿਆ ਦਫ਼ਤਰ, ਦੇਖੋਂ ਵੀਡਿਓ

ਪੰਜਾਬ: ਨੌਕਰੀਆਂ ਤੋਂ ਬਰਖ਼ਾਸਤ ਮੁਲਾਜ਼ਮਾਂ ਨੇ RSD ਮੁੱਖ ਇੰਜੀਨੀਅਰ ਦਾ ਘੇਰਿਆ ਦਫ਼ਤਰ, ਦੇਖੋਂ ਵੀਡਿਓ

ਪਠਾਨਕੋਟ/ਅਨਮੋਲ: ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਪ੍ਰਸ਼ਾਸਨ ਵੱਲੋਂ ਸਰਕਾਰੀ ਨੌਕਰੀਆਂ ਤੋਂ ਬਰਖ਼ਾਸਤ ਕੀਤੇ ਔਸਤੀ ਕੋਟੇ ਦੇ 32 ਮੁਲਾਜ਼ਮਾਂ ਦੀ ਆਪਣੀਆਂ ਨੌਕਰੀਆਂ ਦੀ ਬਹਾਲੀ ਲਈ ਕੀਤੀ ਜਾ ਰਹੀ ਭੁੱਖ ਹੜਤਾਲ 91ਦਿਨਾਂ ਵਿੱਚ ਪੁੱਜ ਗਈ । ਅੱਜ ਸੀਟੀਯੂ ਸ਼ਾਹਪੁਰਕੰਡੀ ਦੇ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਸੰਧੂ ਨੇ ਬਰਖ਼ਾਸਤ ਮੁਲਾਜ਼ਮਾਂ ਵਿੱਚੋਂ ਸੁਖਵਿੰਦਰ ਅਦਿਆਲ, ਦੇਵ ਸਿੰਘ ਰਾਜਪੁਰਾ, ਵਿਕਰਮ ਸਿੰਘ ਰਾਜਪੁਰਾ, ਦਵਿੰਦਰ ਸਿੰਘ ਜੈਨੀ ਉਪਰਲੀ ਅਤੇ ਗੁਲਾਮ ਨਵੀ ਡੂੰਗ ਨੂੰ ਭੁੱਖ ਹੜਤਾਲ ਤੇ ਬੈਠਾਇਆ ਗਿਆ।

ਅੱਜ ਬਰਖ਼ਾਸਤ ਮੁਲਾਜ਼ਮਾਂ ਨੇ ਡੈਮ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਸਾਰ ਨਾ ਲੈਂਦੇ ਦੇਖ ਅਤੇ ਬਰਖ਼ਾਸਤ ਮੁਲਾਜ਼ਮਾਂ ਵੱਲੋਂ ਡੈਮ ਪ੍ਰਸ਼ਾਸਨ ਨੂੰ ਦਿੱਤੇ 15 ਦਿਨਾਂ ਦੇ ਅਲਟੀਮੇਟਮ ਦੇ ਖ਼ਤਮ ਹੋਣ ਤੋਂ ਬਾਦ ਮਜਬੂਰ ਹੋ ਕੇ ਮੁੱਖ ਇੰਜੀਨੀਅਰ ਨੂੰ ਮਿਲਣ ਲਈ ਉਸਦੇ ਦਫ਼ਤਰ ਗਏ ਪਰ ਮੁੱਖ ਇੰਜੀਨੀਅਰ ਨੇ ਉਹਨਾਂ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਉਸ ਤੋਂ ਬਾਅਦ ਸਾਰੇ ਬਰਖ਼ਾਸਤ ਔਸਤੀ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਅਤੇ ਜਥੇਬੰਦੀਆਂ ਦੇ ਆਗੂ ਸਮੇਤ ਮੁੱਖ ਇੰਜੀਨੀਅਰ ਦੇ ਦਫ਼ਤਰ ਨੂੰ ਘੇਰ ਲਿਆ ਤੇ ਜੰਮਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਆਪਣੇ ਵਿਰੁੱਧ ਨਾਅਰੇਬਾਜ਼ੀ ਹੁੰਦੇ ਦੇਖ ਕਰੀਬ ਇੱਕ ਘੰਟੇ ਬਾਦ ਮੁੱਖ ਇੰਜੀਨੀਅਰ ਨੇ ਪੰਜ ਬਰਖ਼ਾਸਤ ਮੁਲਾਜ਼ਮ ਅਤੇ ਜਥੇਬੰਦੀਆਂ ਦੇ ਆਗੂ ਨੂੰ ਮਿਲਣ ਲਈ ਆਪਣੇ ਦਫ਼ਤਰ ਬੁਲਾ ਲਿਆ ਜਿਸ ਤੋਂ ਬਾਅਦ ਬਰਖ਼ਾਸਤ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦਫ਼ਤਰ ਮੂਹਰੇ ਉੱਠ ਕੇ ਆਪਣੀ ਧਰਨੇ ਵਾਲੀ ਜਗ੍ਹਾ ਤੇ ਆ ਗਏ। ਜਥੇਬੰਦੀਆਂ ਦੇ ਆਗੂ ਕਾਮਰੇਡ ਜਸਵੰਤ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਇੰਜੀਨੀਅਰ ਨੇ ਕਿਹਾ ਕਿ ਤੁਸੀਂ ਮੈਨੂੰ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਬਣਾ ਕੇ ਮੈਨੂੰ ਦੇ ਦਿਓ ਜੋਕਿ ਮੈਂ ਵਿਭਾਗ ਨੂੰ ਭੇਜ ਦੇਵਾਂਗਾ। ਇਸ ਮੌਕੇ ਸ਼ਕੁੰਤਲਾ ਦੇਵੀ, ਸੰਯੋਗੀਤਾ ਦੇਵੀ ,ਜਸਬੀਰ ਕੌਰ, ਸੰਤੋਸ਼ ਦੇਵੀ, ਸੁਖਵਿੰਦਰ ਕੌਰ, ਸਤਿੰਦਰ ਕੌਰ, ਪਰਵਿੰਦਰ ਕੌਰ, ਜਸਵਿੰਦਰ ਕੁਮਾਰ ,ਮਨਜੀਤ ਕੌਰ, ਸੰਤੋਸ਼ ਕੁਮਾਰੀ, ਸੰਤੋਖ ਕੌਰ, ਕਰਤਾਰ ਕੌਰ,ਤੇਜ਼ਵੀਰ ਕੌਰ, ਜੀਤ ਸਿੰਘ, ਜਰਨੈਲ ਸਿੰਘ, ਬੋਧ ਸਿੰਘ ,ਸੁੱਚਾ ਸਿੰਘ ,ਜਸਵਿੰਦਰ ਕੁਮਾਰ, ਰਿਸ਼ੂ ਕੁਮਾਰ, ਸੋਹਣ ਸਿੰਘ, ਨਰੇਸ਼ ਸਿੰਘ, ਮੋਹਨ ਸਿੰਘ, ਸੁਸ਼ੀਲ ਕੁਮਾਰ, ਜਤਿੰਦਰ ਸਿੰਘ, ਗਣੀ, ਭੀਖਮ ਸਿੰਘ ,ਗੁਰਪ੍ਰੀਤ ਸਿੰਘ, ਸੋਨੂ ,ਨਰਿੰਦਰ ਸਿੰਘ ,ਲਿਆਕਤ ਅਲੀ ,ਦਵਿੰਦਰ ਸਿੰਘ ਅਤੇ ਮਨਿੰਦਰਪਾਲ ਸਿੰਘ ਆਦਿ ਮੌਜੂਦ ਸਨ।