ਪੰਜਾਬ : ਬੇਮੌਸਮੀ ਮੀਂਹ ਨੇ ਮੰਡੀ ਮਜ਼ਦੂਰਾਂ ਦੀਆਂ ਵਧਾ ਦਿੱਤੀਆਂ ਮੁਸ਼ਕਲਾਂ, ਦੇਖੋ ਵੀਡਿਓ

ਪੰਜਾਬ : ਬੇਮੌਸਮੀ ਮੀਂਹ ਨੇ ਮੰਡੀ ਮਜ਼ਦੂਰਾਂ ਦੀਆਂ ਵਧਾ ਦਿੱਤੀਆਂ ਮੁਸ਼ਕਲਾਂ, ਦੇਖੋ ਵੀਡਿਓ

ਕੋਟਕਪੂਰਾ :  ਪੰਜਾਬ ਅੰਦਰ ਬੇਮੌਸਮੀ ਮੀਂਹ ਨੇ ਮੰਡੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ, ਨਾਲ ਹੀ ਮੰਡੀਆਂ ਚ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹੀ । ਸ਼ੈੱਲਰ ਵਾਲਿਆਂ ਦੀ ਹੜਤਾਲ ਨੇ ਮੰਡੀ ਮਜ਼ਦੂਰ ਦੇ ਸਾਹ ਸੁਕਾਏ ਹੋਏ ਹਨ।

ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਚ ਫ਼ਸਲ ਨੂੰ ਢੱਕਣ ਤੱਕ ਦੇ ਪ੍ਰਬੰਧ ਮੁਕੰਮਲ ਨਹੀਂ ਸੀ। ਮਜ਼ਦੂਰਾਂ ਨੇ ਰੋਸ ਜਾਹਿਰ ਕੀਤਾ ਅਤੇ ਕਿਹਾ ਅਗਰ ਇਹ ਹੜਤਾਲ ਦੋ ਚਾਰ ਦਿਨ ਹੋਰ ਚਲੀ ਤਾਂ ਸਰਕਾਰ ਦਾ ਖਰੀਦਿਆ ਲੱਖਾਂ ਝੋਨੇ ਦੇ ਗੱਟੇ ਖ਼ਰਾਬ ਹੋ ਜਾਣ ਗੇ ।