ਕੋਟਕਪੁਰਾ : ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਾਣਾ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਲੱਗੇ ਹੋਏ ਹਨ ਅਤੇ ਜਿਸ ਕਾਰਨ ਕਿਸਾਨਾਂ ਦਾ ਝੋਨਾ ਖਰਾਬ ਹੋਣਾ ਵੀ ਸ਼ੁਰੂ ਹੋ ਗਿਆ ਹੈ। । ਨਵੀ ਦਾਣਾ ਮੰਡੀ ਦੀ ਬਾਂਸਲ ਇੰਟ੍ਰਪਰਾਇਜ਼ ਦੇ ਮੁਨੀਮ ਦੇ ਕਿਹਾ ਸਾਡੇ ਲੱਗਭਗ ਚੋਦਾਂ ਹਜ਼ਾਰ ਦੇ ਕਰੀਬ ਝੋਨਾ ਦਾ ਗੱਟਾ ਪਿਆ ਹੈ, ਪਰ ਸਰਕਾਰੀ ਏਜੇਂਸੀ ਇਸ ਦੀ ਲਿਫਟਿੰਗ ਨਹੀਂ ਕਰਾ ਰਹੀ । ਹੁਣ ਇਹ ਝੋਨਾ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਝੋਨੇ ਦੀ ਲਿਫਟਿੰਗ ਜਲਦੀ ਕਰਾਈ ਜਾਵੇ ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀ ਝੋਨੇ ਦੇ ਗੱਟੇ ਕਦੇ ਇਧਰ ਕਰਦੇ ਹਾਂ ਕਦੇ ਓਧਰ ਕਰਦੇ ਹਾਂ, ਹੁਣ ਤਾਂ ਝੋਨੇ ਦੇ ਗੱਟੇ ਖ਼ਰਾਬ ਹੋਣੇ ਸ਼ੁਰੂ ਹੋ ਗਏ ਹਨ । ਸਰਕਾਰ ਨੂੰ ਝੋਨੇ ਦੀ ਲਿਫਟਿੰਗ ਜਲਦ ਤੋਂ ਜਲਦ ਕਰਾਵੇ ।