ਪੰਜਾਬ : ਸਿੱਖ ਵਿਅਕਤੀ ਬਣਾ ਰਿਹਾ ਹੈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁੱਤਲੇ, ਦੇਖੋ ਵੀਡਿਓ

ਪੰਜਾਬ  :  ਸਿੱਖ ਵਿਅਕਤੀ ਬਣਾ ਰਿਹਾ ਹੈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁੱਤਲੇ, ਦੇਖੋ ਵੀਡਿਓ

ਗੁਰਦਾਸਪੁਰ : ਦੁਸਹਿਰਾ ਅਜਿਹਾ ਤਿਉਹਾਰ ਹੈ ਜੋ ਪੂਰੇ ਦੇਸ਼ ਵਿਚ ਬਹੁਤ ਹੀ ਸ਼ਰਧਾ ਅਤੇ ਧੂਮ-ਧੜੱਕੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਦੀ ਕੈਦ ਵਿਚੋਂ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ ਜਿਸ ਕਰ ਕੇ ਇਸ ਤਿਉਹਾਰ ਨੂੰ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ।

 ਰਾਮਲੀਲਾ ਵਿੱਚ ਰਾਵਣ ਦਾ ਰੋਲ ਕਰਨ ਵਾਲਾ ਸਿੱਖ ਵਿਅਕਤੀ ਪਿਛਲੇ 25 ਸਾਲਾਂ ਤੋਂ ਗੁਰਦਾਸਪੁਰ ਵਿੱਚ ਬਣਾ ਰਿਹਾ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਾ ਰਿਹਾ ਹੈ। ਕਹਿੰਦਾ ਹੈ ਕੇ ਰਾਵਣ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਰਾਵਣ ਦਾ ਬੁੱਤ ਬਣਾਉਣਾ ਦਾ ਕੰਮ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਮੈਨੂੰ ਰਾਵਣ ਦਾ ਪੁੱਤਲਾ ਬਣਾ ਕੇ ਖੁਸ਼ੀ ਮਿਲਦੀ ਹੈ।