MLA ਕਲਸੀ ਨੇ ਪੁਲਿਸ ਦੀ ਵਦਾਈ ਚੋਕਸੀ, ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦੀ ਖੇਰ ਨਹੀਂ, ਦੇਖੋ ਵੀਡਿਓ

MLA ਕਲਸੀ ਨੇ ਪੁਲਿਸ ਦੀ ਵਦਾਈ ਚੋਕਸੀ, ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦੀ ਖੇਰ ਨਹੀਂ, ਦੇਖੋ ਵੀਡਿਓ

ਬਟਾਲਾ: ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਅਤੇ ਨਸ਼ੇ ਨੂੰ ਖਤਮ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਜਿਸ ਦੇ ਚਲਦੇ ਅੱਜ ਬਟਾਲਾ ਦੇ ਐਮ.ਐਲ.ਏ ਅਮਨਸ਼ੇਰ ਸਿੰਘ ਕਲਸੀ ਦੀ ਅਗਵਾਈ ਹੇਠ ਗਾਂਧੀ ਕੈੰਪ ਵਿੱਚ ਪੁਲਿਸ ਦੀਆਂ 4 ਚੋਂਕੀਆ ਖੋਲਿਆ ਗਈਆਂ। 

ਇਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਐਮ.ਐਲ.ਏ ਕਲਸੀ ਨੇ ਦਸਿਆ  ਕੀ ਐਸ.ਐਸ.ਪੀ ਨੇ ਉਹਨਾਂ ਨਾਲ ਮੀਟਿੰਗ ਕਰਕੇ ਕੈੰਪ ਦੇ ਇਲਾਕੇ ਚ ਚੌਕੀਆਂ ਖੋਲਣ ਦੀ ਸਲਾਹ ਦਿਤੀ ਸੀ। ਜਿਸਦੇ ਤਹਤ ਉਹਨਾਂ ਥਾਵਾਂ ਤੇ ਚੌਕੀਆਂ ਬਣਿਆ ਜਾਣ, ਜਿਥੇ ਕਿ ਕ੍ਰਾਈਮ ਅਤੇ ਗੈਰ ਸਮਾਜਿਕ ਲੋਕ ਇਕਠੇ ਹੋ ਕੇ ਗਲਤ ਕੰਮ ਕਰਦੇ ਸਨ। ਇਸ ਦੇ ਸੰਬੰਧੀ ਉਹਨਾਂ ਨੂੰ ਅਤੇ ਪੁਲਿਸ ਨੂੰ ਸ਼ਿਕਾਇਤਾਂ ਵੀ ਮਿਲਿਆ ਸਨ। ਇਹਨਾਂ ਚੌਕੀਆਂ ਚ ਹਰ ਵੇਲੇ ਪੁਲਿਸ ਤੇਨਾਤ ਰਹੇਗੀ, ਨਾਲ ਹੀ ਚੋਂਕੀਆ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਪੁਲਿਸ ਚੋਂਕੀਆ ਨਾਲ ਹਰ ਉਸ ਵਿਅਕਤੀ ਉੱਤੇ ਨਜਰ ਰੱਖੇਗੀ ਜੋ ਸ਼ਕੀ ਹਨ। ਜਿਥੇ ਵਾਰਦਾਤਾਂ ਨੂੰ ਠੱਲ ਪਵੇਗੀ ਓਥੇ ਹੀ ਨਸ਼ਾ ਕਰਨ ਵਾਲੇ ਅਤੇ ਨਸ਼ਾ ਤਸਕਰਾਂ ਤੇ ਵੀ ਨਜ਼ਰ ਰੱਖੀ ਜਾਵੇਗੀ।