ਗੁਰਦਾਸਪੁਰ : ਬੱਸ ਸਟੈਂਡ ਦੇ ਉੱਪਰ ਕੋਈ ਰੇਟ ਲਿਸਟ ਨਾ ਹੋਣ ਕਾਰਨ ਲੋਕਾਂ ਕੋਲੋਂ ਈ ਰਿਕਸ਼ਾ ਚਾਲਕ ਅਤੇ ਆਟੋ ਚਾਲਕਾਂ ਵੱਲੋਂ ਮਨ ਮਰਜ਼ੀ ਨਾਲ ਕਰਾਇਆ ਵਸੂਲਿਆ ਜਾ ਰਿਹਾ ਹੈ। ਸਿਵਿਲ ਹਸਪਤਾਲ ਬੱਬਰੀ ਗੁਰਦਾਸਪੁਰ ਕੇਵਲ 2 ਕਿਲੋਮੀਟਰ ਤੱਕ ਜਾਣ ਵਾਸਤੇ ਮਰੀਜ਼ਾਂ ਦੇ ਪਰਿਵਾਰਾਂ ਕੋਲੋਂ ਮਨ ਮਰਜ਼ੀ ਨਾਲ ਠੱਗੇ ਜਾ ਰਹੇ ਹਨ। ਗੁਰਦਾਸਪੁਰ ਦੇ ਨਵੇਂ ਬਣੇ ਬੱਸ ਸਟੈਂਡ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਟਰਮੀਨਲ ਵਿੱਚ ਕੋਈ ਰੇਟ ਲਿਸਟ ਨਾ ਹੋਣ ਕਾਰਨ ਲੋਕਾਂ ਕੋਲੋਂ ਮਨ ਮਰਜ਼ੀ ਨਾਲ ਪੈਸੇ ਠੱਗੇ ਜਾ ਰਹੇ ਹਨ। ਈ ਰਿਕਸ਼ਾ ਚਾਲਕ ਅਤੇ ਆਟੋ ਚਾਲਕ ਸ਼ਹਿਰ ਤੋਂ ਬਾਹਰ ਬੱਸ ਸਟੈਂਡ ਹੋਣ ਕਾਰਨ ਲੋਕਾਂ ਨਾਲ ਸ਼ਰੇਆਮ ਠੱਗੀ ਕਰ ਰਹੇ ਹਨ ਅਤੇ ਮਨ ਮਰਜ਼ੀ ਨਾਲ ਪੈਸੇ ਲੈ ਰਹੇ ਹਨ। ਜਿਸ ਦਾ ਕੋਈ ਵਾਲੀ ਵਾਰਸ ਨਹੀਂ ਹੈ। ਲੋਕਾਂ ਨੇ ਕਿਹਾ ਕਸੂਰਵਾਰ ਸਰਕਾਰ ਅਤੇ ਪ੍ਰਸ਼ਾਸਨ ਹੈ। ਜਿਨਾਂ ਨੇ ਬੱਸ ਸਟੈਂਡ ਦਾ ਉਦਘਾਟਨ ਤਾਂ ਕਰ ਦਿੱਤਾ ਪਰ ਲੋਕਾਂ ਦੀ ਸਹੂਲਤ ਲਈ ਕੋਈ ਰੇਟ ਲਿਸਟ ਕੋਈ ਨਿਯਮ ਲਾਗੂ ਨਹੀਂ ਕੀਤਾ।
ਆਮ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਟਰਮੀਨਲ ਬੱਸ ਸਟੈਂਡ ਗੁਰਦਾਸਪੁਰ ਵਿੱਚ ਜੋ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਉਦਘਾਟਨ ਕੀਤਾ ਗਿਆ ਸੀ। ਜਿੱਥੇ ਪਾਰਟੀ ਦੀ ਪਬਲੀਸਿਟੀ ਲਈ ਵੱਡੇ ਵੱਡੇ ਇਸ਼ਤਿਹਾਰ ਲੱਗੇ ਹਨ। ਪਰ ਲੋਕਾਂ ਦੀ ਸਹੂਲਤ ਲਈ ਕੋਈ ਡੇਟ ਲਿਸਟ ਨਹੀਂ ਲਗਾਈ ਗਈ। ਜਿਸ ਕਾਰਨ ਲੋਕਾਂ ਕੋਲੋਂ ਮਨ ਮਰਜ਼ੀ ਨਾਲ 2 ਕਿਲੋਮੀਟਰ ਤੱਕ ਜਾਣ ਦੇ ਪੈਸੇ ਵਸੂਲੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਨੇ ਤੌਬਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਨਲਾਇਕੀ ਆਮ ਲੋਕਾਂ ਨੂੰ ਖਾਮਿਆਜਾ ਭੁਗਤਣਾ ਪੈ ਰਿਹਾ ਹੈ। ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੈ ਅਤੇ ਲੋਕ ਇਹਨਾਂ ਲੋਕਾਂ ਦਾ ਠੱਗੀ ਦਾ ਸ਼ਿਕਾਰ ਹੋ ਰਹੇ। ਇਥੋਂ ਤੱਕ ਕਿ ਸਿਵਿਲ ਹਸਪਤਾਲ ਬਬਰੀ ਬਾਈਪਾਸ 2 ਕਿਲੋਮੀਟਰ ਤੇ ਜਾਣ ਦੇ ਵੀ ਲੋਕਾਂ ਕੋਲੋਂ 100, 200 ਅਤੇ 300 ਰੁਪਏ ਤੱਕ ਵਸੂਲੇ ਜਾ ਰਹੇ ਹਨ। ਜਿਸ ਦਾ ਕੋਈ ਵਾਲੀ ਵਾਰਸ ਨਹੀਂ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਰੇਟ ਲਿਸਟ ਜਾਰੀ ਕਰੇ ਤਾਂ ਕਿ ਲੋਕਾਂ ਦਾ ਸ਼ੋਸ਼ਣ ਹੋਣਾ ਬੰਦ ਹੋਵੇ।