ਪੰਜਾਬ : MP ਸੰਨੀ ਦਿਓਲ ਤੋਂ ਗੁਰਦਾਸਪੁਰ ਦੇ ਲੋਕ ਹਨ ਖਫ਼ਾ, 4 ਸਾਲਾਂ ਤੋਂ ਨਹੀਂ ਲਈ ਕੋਈ ਸਾਰ, ਦੇਖੋ ਵੀਡੀਓ

ਪੰਜਾਬ : MP ਸੰਨੀ ਦਿਓਲ ਤੋਂ ਗੁਰਦਾਸਪੁਰ ਦੇ ਲੋਕ ਹਨ ਖਫ਼ਾ, 4 ਸਾਲਾਂ ਤੋਂ ਨਹੀਂ ਲਈ ਕੋਈ ਸਾਰ, ਦੇਖੋ ਵੀਡੀਓ

ਬਟਾਲਾ: 2020 ਦੇ ਵਿਚ ਗੁਰਦਾਸਪੁਰ ਤੋਂ ਐਮ.ਪੀ. ਦੀ ਸੀਟ ਲੜਨ ਵਾਲੇ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਸੀ। ਜਿਸ ਤੋਂ ਬਾਅਦ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਇਨ੍ਹਾਂ 4 ਸਾਲਾਂ ਦੇ ਵਿੱਚ ਸੰਨੀ ਦਿਓਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ। ਜਿਸਦੇ ਚਲਦੇ ਲੋਕਾਂ ਵੱਲੋਂ ਓਹਨਾ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਸਨ।

ਗੁਰਦਾਸਪੁਰ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਜਦੋਂ ਸੰਨੀ ਦਿਓਲ ਵੱਲੋਂ ਇਲੈਕਸ਼ਨ ਲੜੇ ਜਾਣੇ ਸਨ ਓਸ ਵੇਲੇ ਸੰਨੀ ਦਿਓਲ ਵੱਲੋਂ ਕਿਹਾ ਗਿਆ ਸੀ ਕਿ ਮੈ ਪੰਜਾਬ ਦਾ ਪੁੱਤਰ ਹਾਂ ਤੇ ਪੰਜਾਬ ਦੇ ਹੱਕਾਂ ਦੀ ਗੱਲ ਪਾਰਲੀਮੈਂਟ ਵਿੱਚ ਜਾਕੇ ਚੋਕਾ ਗਾ, ਲੋਕਾਂ ਨੇ ਕਿਹਾ ਕਿ ਹੁਣ ਸੰਨੀ ਦਿਓਲ ਬੰਬੇ ਵਾਲਿਆ ਦਾ ਪੁੱਤਰ ਹੋ ਗਿਆ ਹੈ, ਸੰਨੀ ਦਿਓਲ ਨੂੰ ਪੰਜਾਬ ਦੇ ਮੁੱਦਿਆਂ ਦਾ ਕੋਈ ਵੀ ਫਿਕਰ ਨਹੀਂ ਹੈ ਤੇ ਨਾ ਹੀ ਕਦੀ ਪਾਰਲੀਮੈਂਟ ਵਿੱਚ ਉਨ੍ਹਾਂ ਨੂੰ ਲਿਖਿਆ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਸਿਰਫ ਆਪਣੀਆਂ ਫ਼ਿਲਮਾਂ ਬਣਾਉਣ ਵਿਚ ਹੀ ਮਸ਼ਰੂਫ਼ ਹਨ। ਏਥੋਂ ਤੱਕ ਕਿ ਜਦੋਂ ਕੋਰੋਨਾ ਵਾਇਰਸ ਚੱਲ ਰਿਹਾ ਸੀ ਉਸ ਵੇਲੇ ਵੀ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਪੰਜਾਬ ਦੇ ਲੋਕਾਂ ਦਾ ਹਾਲ ਜਾ ਕੇ ਦੇਖਾ। ਲੋਕਾਂ ਨੇ ਕਿਹਾ ਕਿ ਸੰਨੀ ਦਿਓਲ ਨੇ ਸਿਰਫ ਬੀਜੇਪੀ ਦੀ ਸੀਟ ਪੂਰੀ ਕਰਨ ਲਈ ਇਲੈਕਸ਼ਨ ਲੜੇ ਸਨ, ਜਿਸ ਕਰਕੇ ਉਸ ਨੇ ਕਦੀ ਵੀ ਪੰਜਾਬ ਦੇ ਵਿਚ ਫੇਰਾ ਨਹੀਂ ਮਾਰਿਆ। ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ।