ਪੰਜਾਬ : 13 ਬੱਚਿਆਂ ਨੇ ਇੰਟਰਨੈਸ਼ਨਲ ਖੇਡਾਂ ਵਿੱਚ ਜਿੱਤੇ 11 ਗੋਲ੍ਡ ਮੈਡਲ ਅਤੇ 2 ਸਿਲਵਰ ਮੈਡਲ, ਦੇਖੋ ਵੀਡਿਓ

ਪੰਜਾਬ : 13 ਬੱਚਿਆਂ ਨੇ ਇੰਟਰਨੈਸ਼ਨਲ ਖੇਡਾਂ ਵਿੱਚ ਜਿੱਤੇ 11 ਗੋਲ੍ਡ ਮੈਡਲ ਅਤੇ 2 ਸਿਲਵਰ ਮੈਡਲ, ਦੇਖੋ ਵੀਡਿਓ

ਬਟਾਲਾ: "ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ" ਇਹ ਕਹਾਵਤ ਫਿੱਟ ਬੈਠਦੀ ਨਜਰ ਆ ਰਹੀ ਹੈ ਬਟਾਲਾ ਦੇ ਓਹਨਾ 13 ਬੱਚਿਆਂ ਤੇ ਜਿਹਨਾਂ ਨੇ ਛੋਟੀ ਉਮਰ ਵਿੱਚ ਹੀ ਨੇਪਾਲ ਦੇ ਪੋਖਾਰਾ ਵਿੱਚ ਹੋਈਆਂ ਇੰਡੋ ਨੇਪਾਲ ਇੰਸਵੇਂਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਖੇਡਾਂ ਵਿਚ 11 ਗੋਲ੍ਡ ਅਤੇ 2 ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਬਟਾਲਾ ਦਾ ਮਾਣ ਵਧਾਇਆ ਹੈ। ਇਹਨਾਂ ਬੱਚਿਆਂ ਨੇ ਮਾਰਸ਼ਲ ਆਰਟ, ਬੈਡਮਿੰਟਨ, ਵਾਲੀਬਾਲ ਅਤੇ ਐਥੈਲੇਟਿਕਸ ਵਿਚੋਂ ਇਹ ਮੈਡਲ 350 ਬੱਚਿਆਂ ਨੂੰ ਪਛਾੜ ਕੇ ਜਿੱਤੇ ਹਨ।

26 ਮਾਰਚ ਤੋਂ 30 ਮਾਰਚ ਤੱਕ ਨੇਪਾਲ ਦੇ ਪੋਖਾਰਾ ਦੇ ਵਿੱਚ ਹੋਈਆਂ ਇਹਨਾਂ ਖੇਡਾਂ ਵਿਚ ਗੋਲ੍ਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਹੈ। ਬਟਾਲਾ ਦੇ ਨਿੱਜੀ ਸਕੂਲ ਦੇ ਵਿਦਿਆਰਥੀ ਇਹਨਾਂ ਬੱਚਿਆਂ ਨੇ ਖੇਡਾਂ ਵਿੱਚ ਅੰਡਰ 14 ਅਤੇ ਅੰਡਰ 17 ਖੇਡਾਂ ਵਿਚ ਇਹ ਮੱਲ੍ਹਾ ਮਾਰੀਆ ਹਨ। ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਕੋਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੇ ਰੋਜਾਨਾ 2 ਤੋਂ ਤਿੰਨ ਘੰਟੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਡਾਈਟ ਦਾ ਧਿਆਨ ਰੱਖਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਨੇਪਾਲ ਦੇ ਪੋਖਾਰਾ ਵਿੱਚ ਹੋਇਆ ਇਹਨਾਂ ਖੇਡਾਂ ਵਿੱਚ ਨੇਪਾਲ ਦੇ ਖਿਡਾਰੀਆਂ ਨੇ ਪੁਰਾ ਸਖਤ ਮੁਕਾਬਲਾ ਦਿੱਤਾ, ਪਰ ਸਾਡੇ ਬੱਚਿਆਂ ਨੇ ਵੀ ਸਖਤ ਟੱਕਰ ਦਿੰਦੇ ਹੋਏ ਗੋਲ੍ਡ ਅਤੇ ਸਿਲਵਰ ਮੈਡਲ ਆਪਣੀ ਝੋਲੀ ਵਿੱਚ ਪਾਏ ਹਨ। ਓਹਨਾ ਕਿਹਾ ਕਿ ਬੱਚਿਆਂ ਨੂੰ ਮੋਬਾਇਲ ਅਤੇ ਲੈਪਟਾਪ ਵਿਚਲੀਆਂ ਖੇਡਾਂ ਨੂੰ ਛੱਡ ਕੇ ਮੈਦਾਨੀ ਖੇਡਾਂ ਨਾਲ ਜੁੜਣਾ ਚਾਹੀਦਾ ਹੈ ਕਿਉਕਿ ਇਸ ਤਰ੍ਹਾਂ ਨਾਲ ਉਹਨਾਂ ਦੀ ਸਿਹਤ ਅਤੇ ਭਵਿੱਖ ਦੋਵੇ ਤੰਦਰੁਸਤ ਰਹਿਣਗੇ।