ਪੰਜਾਬ : ਹੜਾਂ ਦੇ ਨੁਕਸਾਨ ਦਾ ਜਾਇਜਾ ਲੈਣ ਪਹੁੰਚੇ ਗੁਰਚਰਨ ਸਿੰਘ ਭੁੱਲਰ

ਪੰਜਾਬ : ਹੜਾਂ ਦੇ ਨੁਕਸਾਨ ਦਾ ਜਾਇਜਾ ਲੈਣ ਪਹੁੰਚੇ ਗੁਰਚਰਨ ਸਿੰਘ ਭੁੱਲਰ

ਫਿਰੋਜ਼ਪੁਰ : ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀ.ਏ.ਸੀ ਮੈਬਰ ਅਤੇ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਦਿਨੀ ਸਤਲੁਜ ਦਰਿਆ ਦੇ ਵਿੱਚ ਭਾਖੜਾ-ਬਿਆਸ ਮੈਨੇਜਮੈਂਟ ਦੀ ਗਲਤ ਨੀਤੀ ਕਾਰਨ ਆਏ ਹੜਾਂ ਦੇ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ। ਸੰਗਰੂਰ ਹਲਕੇ ਦੇ ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਧੰਨ ਹੋ ਤੁਸੀ ਲੋਕ ਜਿਹਨਾਂ ਦੀ ਬਦੌਲਤ ਫਿਰੋਜ਼ਪੁਰ ਡੁਬਣੋ ਬਚ ਗਿਆ। ਜੇਕਰ ਤੁਸੀ ਸਾਰੇ ਬਜ਼ੁਰਗ/ਯੂਥ ਰਲ ਕੇ ਬੰਨ੍ਹ ਨੂੰ ਆਪਣੇ ਟਰੈਕਟਰ ਟਰਾਲੀਆਂ ਨਾਲ ਮਿੱਟੀ ਪਾ ਕੇ ਮਜ਼ਬੂਤ ਨਾ ਕਰਦੇ ਤਾਂ ਪਿੰਡ ਬਰਬਾਦ ਹੋ ਜਾਣੇ ਸੀ।  ਉਥੇ ਜ਼ਿਲਾ ਫਿਰੋਜ਼ਪੁਰ ਸਹਿਰ, ਛਾਉਣੀ ਦਾ ਵੱਡਾ ਨੁਕਸਾਨ ਹੋਇਆ,  ਜਿਸ ਨਾਲ ਲੋਕਾਂ ਦੇ ਨਾਲ ਨਾਲ ਮਿਲਟਰੀ ਦਾ ਅਸਲਾ ਖਾਨਾ ਅਤੇ ਬਾਕੀ ਸਾਜੋ ਸਮਾਨ ਵੀ ਖਰਾਬ ਹੋ ਜਾਣਾ ਸੀ।

ਅਜੇ ਤੱਕ ਸਰਕਾਰ ਵੱਲੋ ਹੜ ਪੀੜਤਾਂ ਦੀਆਂ ਨਾ ਤਾਂ ਗਿਰਦੋਰੀਆਂ ਕੀਤੀਆਂ ਅਤੇ ਨਾ ਹੀ ਕੋਈ ਮੁਆਵਜਾ ਦਿੱਤਾ। ਸਗੋ ਦਰਿਆ ਦੇ ਵਹਾਅ ਕਾਰਨ ਜਮੀਨਾਂ ਉੱਚੀਆਂ ਨੀਵੀਆਂ ਹੋ ਗਈਆ ਜਿਹਨਾ ਨੂੰ ਪੱਧਰ ਕਰਨ ਤੇ ਬਹੁਤ ਟਾਈਮ ਲੱਗੇਗਾ ਅਤੇ ਹੋ ਸਕਦਾ ਹੈ ਕਿ ਕਈਆਂ ਲੋਕਾਂ ਤੋ ਕਣਕ ਵੀ ਨਾ ਬੀਜੀ ਜਾ ਸਕੇ । ਸਰਕਾਰ ਨੂੰ ਬੇਨਤੀ ਹੈ ਕਿ ਜਲਦ ਤੋ ਜਲਦ ਜਿਥੇ ਹੜਾਂ ਦਾ ਮੁਆਵਜੇ ਦੇਣਾ ਹੈ ਉਥੇ ਨਾਲੋ ਨਾਲ ਹੜਾਂ ਨਾਲ ਖ਼ਰਾਬ ਹੋਈ ਜਮੀਨ ਪੱਧਰ ਕਰਨ ਦਾ ਵੀ ਮੁਆਵਜ਼ਾ ਨਾਲ ਦਿੱਤਾ ਜਾਵੇ। ਇਸ ਸਮੇ ਲੋਕਾਂ ਵੱਲੋ ਸਿਮਰਨਜੀਤ ਸਿੰਘ ਮਾਨ ਸਾਹਿਬ ਵੱਲੋ ਸਮੇ ਸਮੇ ਲੋਕਾਂ ਤੇ ਹੁੰਦੇ ਜ਼ੁਲਮ ਦੀ ਅਵਾਜ ਉਠਾਉਣ ਦੀ ਪ੍ਰਸੰਸਾ ਕੀਤੀ ਅਤੇ ਸ: ਪਰਗਟ ਸਿੰਘ ਵਾਹਕੇ ਮੁੱਖ ਬੁਲਾਰੇ ਫਿਰੋਜ਼ਪੁਰ ਜੀ ਦੀ ਉੱਦਮ ਸਦਕਾ ਮਾਨ ਸਾਹਿਬ ਨਾਲ ਪਾਰਟੀ ਦਾ ਕਈਆਂ ਲੋਕਾਂ ਲੜ ਫੜਿਆ ਜਿਹਨਾਂ ਵਿੱਚ ਬਲਕਾਰ ਸਿੰਘ ਬਸਤੀ ਰਾਮਲਾਲ, ਰਾਜਬੀਰ ਸਿੰਘ ਮੁਹਾਲਮ ਬਲਵਿੰਦਰ ਸਿੰਘ ਵਾਹਕੇ ਮੋੜ,ਅਮਰੀਕ ਸਿੰਘ ਬਸਤੀ ਵਕੀਲਾਂ ਵਾਲੀ।

ਇਸ ਤੋ ਬਾਅਦ ਮਾਨ ਸਾਹਿਬ ਜੀ ਨੇ ਗੁਰਪ੍ਰੀਤ ਸਿੰਘ, ਕੇਵਲ ਸਿੰਘ, ਗੁਰਜੀਤ ਸਿੰਘ ਵਾਹਕੇ, ਨਿਸ਼ਾਨ ਸਿੰਘ ਸਰਪੰਚ, ਬਲਕਾਰ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਚਾਨਣ ਸਿੰਘ, ਦੇਵਾ ਸਿੰਘ, ਜੋਗਿੰਦਰ ਸਿੰਘ ਸੁਖਦੇਵ ਸਿੰਘ, ਬਸਤੀ ਰਾਮ ਲਾਲ,ਸੁੱਚਾ ਸਿੰਘ, ਰਣਜੀਤ ਸਿੰਘ, ਅਮਰਿੰਦਰ ਸਿੰਘ,ਸਤਨਾਮ ਸਿੰਘ, ਗੁਰਮੱਖ ਸਿੰਘ, ਸੁਖਵਿੰਦਰ ਸਿੰਘ ਲਾਡੀ ਬਸਤੀ ਭਾਨੇ ਵਾਲੀ ਜਗਮੀਤ ਸਿੰਘ, ਰਾਜਬੀਰ ਸਿੰਘ ਗ੍ਰੰਥੀ ਸਿੰਘ ਚੋਕੀ ਆਪਣੇ ਲੋਕਾਂ ਦੀ ਹੋਸਲਾ ਅਫਜ਼ਾਈ ਕੀਤੀ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਥਾਣਾ ਆਰਿਫ ਕੇ ਦੇ ਮੁਖੀ ਗੁਰਿੰਦਰਪਾਲ ਸਿੰਘ ਜੀ ਨੂੰ ਵੀ ਹੜਾਂ ਵਿੱਚ ਲੋਕਾਂ ਦਾ ਸਾਥ ਦੇਣ ਤੇ ਸਨਮਾਨਿਤ ਕੀਤਾ ਗਿਆ ਇਸ ਸਮੇ ਮਾਨ ਸਾਹਿਬ ਜੀ ਨੇ ਕਿਹਾ ਕਿ ਭਾਖੜਾ-ਬਿਆਸ ਮੈਨੇਜਮੈਂਟ ਦੀ ਗਲਤ ਤਾਰੀਕੇ ਨਾਲ ਛੱਡੇ ਪਾਣੀ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਸਾਡੀ ਲਹਿੰਦੇ ਪੰਜਾਬ ਨਾਲ ਵੀ ਹਮਦਰਦੀ ਪਰਗਟ ਕਰਦੇ ਹਾਂ। ਉਹਨਾਂ ਕਿਹਾ ਕਿ ਕਿਸੇ ਦਿਨ ਸਾਡੇ ਦੋਨੋ ਪੰਜਾਬ ਇਕੱਠੇ ਹੋਣਗੇ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਇਸ ਨਾਲ ਸਾਰੇ ਸੰਸਾਰ ਵਿੱਚ ਸ਼ਾਤੀ ਹੋਵੇਗੀ।ਮੋਕੇ ਤੇ ਨਾਲ ਹਾਜਰ ਤੇਜਿੰਦਰ ਸਿੰਘ ਦਿਉਲ, ਜਤਿੰਦਰ ਸਿੰਘ ਥਿੰਦ, ਗੁਰਵਿੰਦਰ ਸਿੰਘ ਮਹਾਲਮ, ਸੂਰਤ ਸਿੰਘ ਮਮਦੋਟ, ਸੁਖਦੇਵ ਸਿੰਘ ਵੇਹੜੇ,ਮੋਹਰ ਸਿੰਘ, ਜਗਜੀਤ ਸਿੰਘ ,ਰਣਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਵੀ ਲੋਕਾ ਦੀ ਹੌਸਲਾ ਅਫਜਾਈ ਕੀਤੀ ।