ਪੰਜਾਬ : ਤਲਵਾੜਾ ਸੇਵਾ ਕੇਂਦਰ ਦੇ ਮੁਲਾਜਿਮ ਕਰ ਰਹੇ ਹਨ ਆਪਣੀ ਮਨਮਾਨੀਆਂ

ਪੰਜਾਬ : ਤਲਵਾੜਾ ਸੇਵਾ ਕੇਂਦਰ ਦੇ ਮੁਲਾਜਿਮ ਕਰ ਰਹੇ ਹਨ ਆਪਣੀ ਮਨਮਾਨੀਆਂ

ਤਲਵਾੜਾ/ ਸੌਨੂੰ ਥਾਪਰ : ਸੇਵਾ ਕੇਂਦਰ ਤਲਵਾੜਾ ਦਾ ਅਚਨਚੇਤ ਦੌਰਾ ਕਰਨ ਤੋਂ ਬਾਅਦ ਇੱਕ ਕੌੜੀ ਸਚਾਈ ਸਾਹਮਣੇ ਆਈ ਹੈ, ਪਾ੍ਪਤ ਜਾਣਕਾਰੀ ਅਨੁਸਾਰ ਤਲਵਾੜਾ ਦੇ ਸੇਵਾ ਕੇਂਦਰ ਦੇ ਮੁਲਾਜਿਮ ਅਪਣੇ ਚਹੇਤੇ ਲੋਕਾਂ ਨੂੰ ਫੋਨ ਉਤੇ ਹੀ ਟੋਕਨ ਦੇ ਦਿੰਦੇ ਹਨ, ਤੇ ਵਿਚਾਰੀ  ਭੋਲੀ-ਭਾਲੀ ਜਨਤਾ ਅਪਣੇ ਬੱਚਿਆਂ ਨੂੰ ਲੈਕੇ ਅਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਅਗਲੇ ਦਿਨ ਆਉਣ ਲਈ ਕਿਹਾ ਜਾਂਦਾ ਹੈ। ਇਥੇ ਇਹ ਵੀ ਦੱਸਣਯੋਗ ਹੈਂ ਕਿ ਤਲਵਾੜਾ ਸੇਵਾ ਕੇਂਦਰ ਨੂੰ ਕਰੀਬ 98 ਦੇ ਲੱਗਭੱਗ ਪਿੰਡ ਲੱਗਦੇ ਹਨ, ਪਰੰਤੂ ਮੁਕੇਰੀਆਂ ਅਤੇ ਹਾਜੀਪੁਰ ਤੋਂ ਸਿਫਾਰਿਸ਼ੀ ਲੋਕਾਂ ਦਾ ਪਹਿਲ ਦੇ ਅਧਾਰ ਕੰਮ ਹੁੰਦੇ ਹਨ। ਇਸ ਸੰਬੰਧੀ ਜਦੋਂ ਤਲਵਾੜਾ ਦੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ  ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸੇਵਾ ਕੇਂਦਰ ਦੇ ਮੁਲਾਜਿਮਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਅਤੇ ਵਾਰਨਿੰਗ ਵੀ ਦਿੱਤੀ।