ਪੰਜਾਬ: ਕਾਂਗਰਸ ਬੁਲਾਰੀ ਨੇ ਸਰਕਾਰ ਦੀ ਸਿਹਤ ਸਹੂਲਤਾਂ ਦੇ ਵਾਅਦਿਆਂ ਦਾ ਕੀਤਾ ਪਰਦਾਫਾਸ਼, ਦੇਖੋਂ ਵੀਡਿਓ

ਪੰਜਾਬ: ਕਾਂਗਰਸ ਬੁਲਾਰੀ ਨੇ ਸਰਕਾਰ ਦੀ ਸਿਹਤ ਸਹੂਲਤਾਂ ਦੇ ਵਾਅਦਿਆਂ ਦਾ ਕੀਤਾ ਪਰਦਾਫਾਸ਼, ਦੇਖੋਂ ਵੀਡਿਓ

ਪਠਾਨਕੋਟ, ਅਨਮੋਲ: ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਹ ਦਾਅਵਿਆਂ ਤੋਂ ਕੋਹਾਂ ਦੂਰ ਹਨ । ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅੱਜ ਸੀਐਚਸੀ ਸੈਂਟਰ ਘਰੋਟਾ ਵਿਖੇ ਦੇਖਣ ਨੂੰ ਮਿਲੀ। ਜਿੱਥੇ ਕਾਂਗਰਸ ਦੀ ਬੁਲਾਰਾ ਟੀਨਾ ਚੌਧਰੀ ਨੇ ਅਚਨਚੇਤ ਦੌਰਾ ਕੀਤਾ। ਜਿੱਥੇ ਲੋਕਾਂ ਨੂੰ ਸੀਐਸਸੀ ਕੇਂਦਰ ਵਿੱਚ ਐਮਰਜੈਂਸੀ ਸਹੂਲਤਾਂ ਲਈ ਐਮਬੀਬੀਐਸ ਡਾਕਟਰਾਂ ਦੀ ਜਗ੍ਹਾ ਤੇ ਬੀਐਮਐਸ ਡਾਕਟਰਾਂ ਦੀ ਤਾਇਨਾਤ ਲੋਕਾਂ ਦਾ ਇਲਾਜ ਕਰਦੇ ਦੇਖੇ ਗਏ। ਇਸ ਦੋਰਾਨ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਐਸਐਮਓ ਵੱਲੋਂ ਲਗਾਈ ਗਈ ਹੈ।

ਉਥੇ ਹੀ ਮੀਡੀਆ ਨੂੰ ਵੇਖ ਕੇ ਬਾਅਦ ਵਿੱਚ ਐਮਬੀਬੀਐਸ ਦੀ ਡਿਊਟੀ ਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੀ ਬੁਲਾਰਾ ਟੀਨਾ ਚੌਧਰੀ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਪਰ ਹਸਪਤਾਲਾਂ ਵਿੱਚ ਬੀਐਮਐਸ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਜਿੱਥੇ ਐਮਰਜੈਂਸੀ ਵਿੱਚ ਐਮਬੀਬੀਐਸ ਡਾਕਟਰ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਮਰੀਜ਼ਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਸ ਵੀ ਅਧਿਕਾਰੀ ਨੇ ਡਿਊਟੀ ਲਗਾਈ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਅਸੀਂ ਸਬੰਧਤ ਡਿਊਟੀ 'ਤੇ ਤਾਇਨਾਤ ਬੀਐਮਐਸ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐਮਐਸ ਡਾਕਟਰ ਦੀ ਡਿਊਟੀ ਐਸਐਮਓ ਵੱਲੋਂ ਲਗਾਈ ਗਈ ਹੈ। ਉਹ ਬਿਹਤਰ ਦੱਸ ਸਕਦੇ ਹਨ ਕਿ ਮੇਰੀ ਡਿਊਟੀ ਲਗਾਈ ਜਾ ਸਕਦੀ ਹੈ ਜਾਂ ਨਹੀਂ।