ਪੰਜਾਬ : ਚੋਰਾਂ ਨੇ ਪਬਲਿਕ ਟਾਇਲਟ ਨੂੰ ਬਨਾਇਆ ਨਿਸ਼ਾਨਾ, Municipal Council ਨੇ ਲਿਆ ਏਕਸ਼ਨ, ਦੇਖੋ ਵੀਡਿਓ

ਪੰਜਾਬ : ਚੋਰਾਂ ਨੇ ਪਬਲਿਕ ਟਾਇਲਟ ਨੂੰ ਬਨਾਇਆ ਨਿਸ਼ਾਨਾ,  Municipal Council ਨੇ ਲਿਆ ਏਕਸ਼ਨ, ਦੇਖੋ ਵੀਡਿਓ

ਗੁਰਦਾਸਪੁਰ : ਸੂਬੇ ਵਿੱਚ ਚੋਰੀਆਂ ਤਾਂ ‌ਆਮ ਗੱਲ ਹੋ ਗਈ ਹੈ ਪਰ ਧਾਰੀਵਾਲ ਸ਼ਹਿਰ ਦਾ ਤਾਂ ਕੁਝ ਜਿਆਦਾ ਹੀ ਬੁਰਾ ਹਾਲ ਹੈ। ਇੱਥੋਂ ਦੇ ਬਸ ਸਟੈਂਡ ਦੇ ਵਿੱਚ ਬਣੇ ਪਬਲਿਕ ਟੋਇਲਟ ਦੀਆਂ ਟੂਟੀਆਂ ਤੱਕ ਚੋਰ ਨਹੀਂ ਛੱਡਦੇ। ਮਜਬੂਰ ਹੋ ਕੇ ਨਗਰ ਕੌਂਸਲ ਕਰਮਚਾਰੀਆਂ ਨੂੰ ਟਾਇਲਟ ਨੂੰ ਬਾਰ-ਬਾਰ ਤਾਲੇ ਲਗਾਉਣੇ ਪੈ ਜਾਂਦੇ ਹਨ। ਬੱਸ ਅੱਡਿਆਂ ਤੇ ਪਬਲਿਕ ਟੋਇਲਟ ਦੀ ਸਹੂਲਤ ਹੋਣਾ ਜਰੂਰੀ ਹੈ ਅਤੇ ਹਰ ਸ਼ਹਿਰ ਵਿੱਚ ਬੱਸ ਅੱਡਿਆ ਤੇ ਪਬਲਿਕ ਟੋਇਲਟ ਬਣੇ ਹੋਏ ਹਨ। ਜਿਨਾਂ ਦੀ ਸਾਫ ਸਫਾਈ ਅਤੇ ਦੇਖਰੇਖ ਲਈ ਬਕਾਇਦਾ ਕਰਮਚਾਰੀ ਵੀ ਰੱਖੇ ਜਾਂਦੇ ਹਨ। ਪਰ ਧਾਰੀਵਾਲ ਦੇ ਮੇਨ ਬੱਸ ਸਟੈਂਡ ਦੇ ਵਿੱਚ ਜੋ ਨਗਰ ਕੌਂਸਲ ਧਾਰੀਵਾਲ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਪਬਲਿਕ ਟੋਇਲੇਟ ਬਣਾਇਆ ਗਿਆ ਹੈ। ਉਸ ਦੇ ਬਾਹਰ ਹਮੇਸ਼ਾ ਤਾਲਾ ਹੀ ਲਟਕਦਾ ਨਜ਼ਰ ਆਉਂਦਾ ਹੈ। ਬਾਰ ਬਾਰ ਚੋਰਾਂ ਵੱਲੋਂ ਇਸ ਟੋਇਲਟ ਦੇ ਅੰਦਰ ਦੀਆਂ ਟੂਟੀਆਂ ਚੋਰੀ ਕੀਤੀਆਂ ਗਈਆਂ। ਹੁਣ ਲੱਗਦਾ ਹੈ ਨਗਰ ਕੌਂਸਲ ਵਾਲੇ ਵੀ ਚੋਰਾਂ ਦੀਆਂ ਹਰਕਤਾਂ ਤੋਂ ਇਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਮਹੀਨਿਆਂ ਤੋਂ ਇਸ ਪਬਲਿਕ ਟਾਇਲਟ ਦਾ ਤਾਲਾ ਹੀ ਨਹੀਂ ਖੋਲਿਆ ਗਿਆ। ਇਸ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਉੱਥੇ ਹੀ ਟੋਇਲਟ ਦੇ ਅੱਗੇ ਇੱਕ ਫਰੂਟ ਵਾਲੇ ਨੇ ਰੇਹੜੀ ਲਗਾ ਕੇ ਟੋਇਲਟ ਦਾ ਰਸਤਾ ਬਿਲਕੁਲ ਹੀ ਬੰਦ ਕਰ ਦਿੱਤਾ ਹੈ। ਕੋਈ ਜਗ੍ਹਾ ਨਹੀਂ ਮਿਲਦੀ ਤਾਂ ਲੋਕ ਟੋਇਲਟ ਦੇ ਬਾਹਰ ਹੀ ਪਿਸ਼ਾਬ ਕਰਦੇ ਆਮ ਦੇਖੇ ਜਾਂਦੇ ਹਨ। ਦੂਜੇ ਪਾਸੇ ਨਗਰ ਕੌਂਸਲ ਅਧਿਕਾਰੀ ਕਹਿੰਦੇ ਹਨ ਕਿ ਚੋਰਾਂ ਵੱਲੋਂ ਪਬਲਿਕ ਟੋਇਲਟ ਦੀਆਂ ਟੂਟੀਆਂ ਤੱਕ ਚੋਰੀ ਕਰ ਲਈਆਂ ਗਈਆਂ ਹਨ।

ਇਸ ਲਈ ਇਸ ਨੂੰ ਬੰਦ ਕਰਨਾ ਪਿਆ। ਇਸ ਬਸ ਸਟੈਂਡ ਤੇ ਪਿਛਲੀ ਸਰਕਾਰ ਸਮੇਂ ਯਾਤਰੀਆਂ ਦੀ ਸਹੂਲਤ ਦੇ ਲਈ ਦੋ ਸ਼ੈਡਾਂ ਦਾ ਨਿਰਮਾਣ ਕਰਵਾਇਆ ਗਿਆ। ਪਰ ਅੱਜ ਉਨਾਂ ਸ਼ੈਡਾਂ ਅੰਦਰ ਲੱਗੀਆਂ ਹੋਈਆਂ ਕੁਰਸੀਆਂ ਟੁੱਟ ਚੁੱਕੀਆਂ ਹਨ। ਉੱਥੇ ਵੀ ਫਰੂਟ ਤੇ ਸਬਜ਼ੀ ਬੇਚਣ ਵਾਲਿਆਂ ਨੇ ਆਪਣੇ ਅੱਡੇ ਲਗਾ ਲਏ ਹਨ ਤੇ ਉਹ ਸ਼ੈਡਾਂ ਨੂੰ ਆਪਣੇ ਸਟੋਰ ਵਜੋਂ ਵਰਤ ਰਹੇ ਹਨ। ਜਦੋਂ ਇਸ ਬਾਰੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਚਾਹਲ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਸਰਦਾਰੀ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਨਗਰ ਕੌਂਸਲ ਧਾਰੀਵਾਲ ਜਿਸਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ, ਦਾ ਸ਼ਹਿਰ ਦੇ ਵਿਕਾਸ ਵੱਲ ਜਾਂ ਆਮ ਲੋਕਾਂ ਦੀਆਂ ਸਮੱਸਿਆਂਵਾਂ ਵੱਲ ਕੋਈ ਵੀ ਧਿਆਨ ਨਹੀਂ ਹੈ। ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਬੈਠੇ ਹੋਏ ਹਨ। ਬੱਸ ਅੱਡੇ ਦੇ ਟੋਇਲਟ ਅਤੇ ਹੋਰ ਸਮੱਸਿਆ ਤੋਂ ਇਲਾਵਾ ਸੜਕ ਦੇ ਉੱਪਰ ਹੋਏ ਨਜਾਇਜ਼ ਕਬਜ਼ਿਆਂ ਦੇ ਕਾਰਨ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੈ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਹਲਕਾ ਇੰਚਾਰਜ ਇਸ ਵੱਲ ਧਿਆਨ ਦੇਣ। ਇਸ ਸੰਬੰਧ ਦੇ ਵਿੱਚ ਜਦੋਂ ਨਗਰ ਕੌਂਸਲ ਦੇ ਸੈਂਟਰਰੀ ਇੰਸਪੈਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੱਸ ਸਟੈਂਡ ਦੇ ਨਜ਼ਦੀਕ ਜੋ ਪਬਲਿਕ ਟਾਇਲੈਂਟ ਹੈ। ਉਸ ਵਿੱਚੋਂ ਟੂਟੀਆਂ ਅਤੇ ਵਾਸ਼ਬਸਿਨ ਤੱਕ ਚੋਰੀ ਕਰ ਲਏ ਗਏ ਹਨ ਅਤੇ ਲੱਗੀਆਂ ਹੋਈਆਂ ਟਾਇਲਾਂ ਟੁੱਟ ਗਈਆਂ ਹਨ। ਪਰ ਫਿਰ ਵੀ ਉਹ ਇਹ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਇਸ ਟਾਇਲਟ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਅਨੁਸਾਰ ਟਾਈਲਟ ਸਵੇਰੇ ਸਫਾਈ ਕਰਨ ਤੋਂ ਬਾਅਦ ਕਰਮਚਾਰੀ ਵੱਲੋਂ ਖੋਲ ਦਿੱਤਾ ਜਾਂਦਾ ਹੈ। ਜੋ ਦੁਪਹਿਰ 2 ਵਜੇ ਤੱਕ ਖੁੱਲਾ ਰਹਿੰਦਾ ਹੈ। ਉਹ ਜਲਦੀ ਟਾਇਲਟ ਦੀ ਰਿਪੇਅਰ ਕਰਵਾ ਕੇ ਪਬਲਿਕ ਟਾਇਲਟ ਦੇ ਲੱਗੇ ਤਾਲੇ ਨੂੰ ਖੋਲ ਦੇਣਗੇ।