ਪੰਜਾਬ : ਚੋਰਾਂ ਨੇ ਬਿਨਾਂ ਤਾਲੇ ਤੋੜੇ ਦਿਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ, ਦੇਖੋ ਵੀਡਿਓ

ਪੰਜਾਬ : ਚੋਰਾਂ ਨੇ ਬਿਨਾਂ ਤਾਲੇ ਤੋੜੇ ਦਿਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ, ਦੇਖੋ ਵੀਡਿਓ

ਗੁਰਦਾਸਪੁਰ : ਪਿਛਲੇ ਕੁਝ ਦਿਨਾਂ ਤੋਂ ਬਟਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਚ ਮੁਖ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਘਰਾਂ ਚ ਚੋਰ ਇਕ ਵੱਖ ਤਰ੍ਹਾਂ ਦੀ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਵਲੋਂ ਦੁਕਾਨਾਂ ਅਤੇ ਘਰ ਦੀਆ ਉੱਚੀਆਂ ਇਮਾਰਤਾਂ ਤੇ ਚੜ ਉੱਥੇ ਬਣੇ ਬਾਥਰੂਮ ਚ ਵੜ ਉਥੇ ਲੱਗੀਆਂ ਟੂਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਥੇ ਹੀ ਸਰਗਰਮ ਚੋਰ ਗਿਰੋਹ ਵਲੋਂ ਪਿਛਲੇ ਇਕ ਮਹੀਨੇ ਤੋਂ ਐਸੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਹੈ। ਚੋਰ ਬਟਾਲਾ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇਕ ਫੋਟੋਸਟੇਟ ਅਤੇ ਕੱਪੜੇ ਦੀ ਦੁਕਾਨ ਤੇ ਇਕ ਮੰਜਿਲ ਉਪਰ ਛੱਤ ਤੇ ਚੜ ਬਾਥਰੂਮ ਚੋਂ ਸਾਰੀਆਂ ਟੂਟੀਆਂ ਲੋਹੇ ਦਾ ਸਾਮਾਨ ਵਾਸ਼ ਬੇਸਿਨ,ਆਦਿ ਸਾਮਾਨ ਲੈਕੇ ਫਰਾਰ ਹੋ ਗਏ।

ਦੁਕਾਨਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਦੁਕਾਨ ਤੇ ਆਇਆ ਤਾਂ ਜਦ ਥੱਲੇ ਦੁਕਾਨ ਦੇ ਤਾਲੇ ਖੋਲ੍ਹੇ ਤਾ ਪਾਣੀ ਦੀ ਅਵਾਜ ਆ ਰਹੀ ਸੀ। ਉਪਰ ਮੰਜਿਲ ਤੇ ਆ ਕੇ ਦੇਖਿਆ ਤਾਂ ਬਾਥਰੂਮ ਦੀਆ ਪਿੱਤਲ ਦੀਆ ਟੂਟੀਆਂ ਅਤੇ ਹੋਰ ਬਾਥਰੂਮ ਅਤੇ ਵਾਸ਼ ਬੇਸਿਨ ਦੀਆਂ ਟੂਟੀਆਂ ਅਤੇ ਲੋਹੇ ਦਾ ਸਾਮਾਨ ਨਹੀਂ ਸੀ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੇ ਸਾਰੇ ਤਾਲੇ ਸਹੀ ਸਲਾਮਤ ਸਨ।

ਚੋਰਾਂ ਵਲੋ ਇਸ ਉੱਚੀ ਇਮਾਰਤ ਚ ਕਿਵੇਂ ਉਪਰ ਚੜ ਚੋਰੀ ਨੂੰ ਅੰਜਾਮ ਦਿਤਾ ਗਿਆ। ਇਹ ਵੱਡਾ ਸਵਾਲ ਹੈ। ਉਥੇ ਹੀ ਉਹਨਾਂ ਦੱਸਿਆ ਕਿ ਪਹਿਲਾ ਵੀ ਐਸੀਆਂ ਵਾਰਦਾਤਾਂ ਹੋਰਨਾਂ ਦੁਕਾਨਦਾਰ ਦੀਆ ਦੁਕਾਨਾਂ ਤੇ ਹੋਇਆ ਹਨ। ਇਸ ਤੋਂ ਇਲਾਵਾ ਉਹਨਾਂ ਦੀ ਦੁਕਾਨ ਤੇ ਇਕ ਵਾਰ ਤਾਲਾ ਤੋੜ ਕੇ ਵੀ ਚੋਰੀ ਹੋਈ ਹੈ। ਉਦੋਂ ਚੋਰ ਨਕਦੀ ਅਤੇ ਦੁਕਾਨ ਦਾ ਸਾਮਾਨ ਲੈਕੇ ਫਰਾਰ ਹੋਏ ਸਨ।