ਪੰਜਾਬ : ਪਰਾਲੀ ਨੂੰ ਸਾਂਭਣ ਦਾ ਕੱਢ ਦਿੱਤਾ ਹੱਲ, ਪਰਾਲੀ ਨਾਲ ਬਣਾ ਦਿੱਤੀਆਂ ਟਾਈਲਾਂ, ਦੇਖੋ ਵੀਡਿਓ

ਪੰਜਾਬ : ਪਰਾਲੀ ਨੂੰ ਸਾਂਭਣ ਦਾ ਕੱਢ ਦਿੱਤਾ ਹੱਲ, ਪਰਾਲੀ ਨਾਲ ਬਣਾ ਦਿੱਤੀਆਂ ਟਾਈਲਾਂ, ਦੇਖੋ ਵੀਡਿਓ

ਗੁਰਦਾਸਪੁਰ :  ਪੰਜਾਬ ਚ ਪਰਾਲੀ ਨੂੰ ਅੱਗ ਲਗਾਉਣ ਨਾਲ ਫੈਲ ਰਿਹਾਂ ਪ੍ਰਦੂਸ਼ਣ ਵੱਡਾ ਮੁੱਦਾ ਬਣਿਆ ਹੋਇਆ ਹੈ। ਮਾਨਯੋਗ ਅਦਾਲਤਾਂ ਵਲੋਂ ਵੀ ਇਸ ਮਾਮਲੇ ਤੇ ਸੱਖਤ ਰੁਖ਼ ਅਖ਼ਤਿਆਰ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਦੇ ਹੱਲ ਲਈ ਜਿਲਾ ਗੁਰਦਾਸਪੁਰ ਦੇ ਇਕ ਵਿਅਕਤੀ ਪਰਮਿੰਦਰ ਸਿੰਘ ਨੇ ਵੱਖ ਤਰ੍ਹਾਂ ਦੀ ਪਹਿਲ ਕਰ ਵਿਖਾਈ ਹੈ। ਉਸਨੇ ਪਰਾਲੀ ਨੂੰ ਪ੍ਰੋਸੇਸ ਕਰ ਸੀਲਿੰਗ ਟਾਈਲਾਂ ਤਿਆਰ ਕਰ ਦਿਖਾਈਆਂ ਹਨ। ਜਿਨ੍ਹਾਂ ਦਾ ਉਪਯੋਗ ਛੱਤਾਂ ਅਤੇ ਦੀਵਾਰਾਂ ਤੇ ਕੀਤਾ ਜਾ ਸਕਦਾ ਹੈ। ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਪਰਮਿੰਦਰ ਨਾਮ ਦੇ ਇਸ ਵਿਅਕਤੀ ਦਾ ਦਾਅਵਾ ਹੈ ਕਿ ਪਰਾਲੀ ਨਾਲ ਹੋਰ ਵੀ ਕਈ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ। ਪਰ ਫਿਲਹਾਲ ਉਸਦਾ ਧਿਆਨ ਸਿਰਫ ਸੀਲਿੰਗ ਟਾਈਲਾਂ ਬਣਾਉਣ ਤੇ ਹੀ ਕੇਂਦਰਿਤ ਹੈ। ਉਸਨੇ ਇਹ ਸੀਲਿੰਗ ਟਾਈਲਾ ਬਣਾਉਣ ਵਾਲੀਆਂ ਮਸ਼ੀਨਾਂ ਵੀ ਆਪ ਹੀ ਬਣਾਈਆਂ ਹਨ।ਉਥੇ ਹੀ ਇਸ ਪਰਮਿੰਦਰ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਹੈ ਕਿ ਪੰਜਾਬ ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਹੋਣ ਅਤੇ ਪਰਾਲੀ ਦੀ ਵਰਤੋਂ ਨਾਲ ਇਕ ਵੱਡੀ ਇੰਡਸਟਰੀ ਲਗਾਈ ਜਾਵੇ। ਜੇਕਰ ਉਸਦੀ ਸੋਚ ਅਤੇ ਤਕਰੀਕ ਨੂੰ ਸਰਕਾਰ ਵੱਲੋਂ ਹੁੰਗਾਰਾ ਮਿਲ ਜਾਵੇ ਤਾਂ ਪਰਾਲੀ ਨੂੰ ਸਾੜਨ ਦਾ ਰੌਲਾ ਹੀ ਮੁੱਕ ਸਕਦਾ ਹੈ।

ਪਰਾਲੀ ਨਾਲ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਇਸਦੀ ਕੀਮਤ ਵੀ ਵਧਾਈ ਜਾ ਸਕਦੀ ਹੈ। ਪਰਮਿੰਦਰ ਦਾ ਕਹਿਣਾ ਹੈ ਕਿ ਜੋ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੁਰਸ਼ਨ ਫੈਲਾਉਣ ਦਾ ਉਲਾਂਭਾ ਪੰਜਾਬ ਤੇ ਲਗਾਇਆ ਜਾ ਰਿਹਾ ਹੈ। ਉਸ ਨੂੰ ਖਤਮ ਕਰਨ ਦੀ ਸੋਚ ਨਾਲ ਉਸ ਵਲੋਂ ਪਿਛਲੇ ਕਈ ਸਾਲਾਂ ਤੋਂ ਆਪਣੇ ਤੌਰ ਤੇ ਇਸ ਵਿਚਾਰ ਤੇ ਕੰਮ ਕੀਤਾ ਜਾ ਰਿਹਾ ਸੀ ਕਿ ਪਰਾਲੀ ਦੀ ਰਹਿੰਦ ਖੂੰਦ ਨੂੰ ਕਿਵੇਂ ਕੁਝ ਐਸੇ ਢੰਗ ਨਾਲ ਵਰਤਿਆ ਜਾਵੇ ਕਿ ਇਸ ਦੀ ਕੀਮਤ ਵੱਧ ਸਕੇ। ਆਪਣੇ ਤੌਰ ਤੇ ਪ੍ਰਯੋਗ ਕਰ ਰਿਹਾ ਹੈ ਅਤੇ ਉਸ ਨੇ ਆਪਣੇ ਵਲੋਂ ਤਿਆਰ ਕੀਤੀਆਂ ਮਸ਼ੀਨਾਂ ਨਾਲ ਪਰਾਲੀ ਦੇ ਵੱਖ ਵੱਖ ਉਤਪਾਦ ਤਿਆਰ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਹੁਣ ਉਸ ਨੂੰ ਸੀਲਿੰਗ ਟਾਈਲਾਂ ਬਣਾਉਣ ਵਿੱਚ ਕਾਮਯਾਬੀ ਮਿਲ ਗਈ ਹੈ। ਪਰਮਿੰਦਰ ਨੇ ਦੱਸਿਆ ਕਿ ਹੁਣ ਪਰਾਲੀ ਤੋਂ ਤਿਆਰ ਕੀਤੇ ਉਤਪਾਦਾਂ ਨੂੰ ਵੱਡੇ ਪੱਧਰ ਤੇ ਬਾਜ਼ਾਰ ਵਿੱਚ ਉਤਾਰਨ ਦਾ ਟੀਚਾ ਹੈ ਤਾਂ ਜੋ ਪਰਾਲੀ ਨੂੰ ਫਾਲਤੂ ਸਮਝਣ ਵਾਲੇ ਕਿਸਾਨਾਂ ਨੂੰ ਵੀ ਇੱਕ ਨਵੀਂ ਸੋਚ ਮਿਲ ਸਕੇ। ਉਸ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਲਈ ਇਕ ਵੱਡੀ ਇੰਡਸਟਰੀ ਦੀ ਲੋੜ ਹੈ ਅਤੇ ਉਹ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੀ ਆਪਣਾ ਪ੍ਰੋਜੈਕਟ ਸ਼ੁਰੂ ਕਰਨ ਲਈ ਅਪੀਲ ਕਰ ਰਿਹਾ ਹੈ।