ਪੰਜਾਬ : ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ ਵਿਖੇ ਕਰਵਾਇਆ ਗਿਆ ਖੇਡ ਮੇਲਾ, ਦੇਖੋ ਵੀਡਿਓ

ਪੰਜਾਬ : ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ ਵਿਖੇ ਕਰਵਾਇਆ ਗਿਆ ਖੇਡ ਮੇਲਾ, ਦੇਖੋ ਵੀਡਿਓ

ਤਲਵਾੜਾ/ਸ਼ੌਨੂੰ ਥਾਪਰ : ਐੱਮ.ਆਰ.ਪੀ.ਡੀ.ਸਰਕਾਰੀ ਕਾਲਜ ਤਲਵਾੜਾ ਵਿਖੇ 24 ਅਤੇ 25 ਮਾਰਚ ਨੂੰ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਦੀ ਯੋਗ ਅਗਵਾਈ ਅਧੀਨ ਫਿਜੀਕਲ ਵਿਭਾਗ ਦੇ ਮੁਖੀ ਪ੍ਰੋ. ਰਜਨੀਸ਼ ਸ਼ਰਮਾ ਦੀ ਦੇਖ-ਰੇਖ ਵਿੱਚ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ । ਇਸ ਮੇਲੇ ਵਿੱਚ ਪ੍ਰੋ. ਰੁਪਾਲੀ ਵਰਮਾ, ਪ੍ਰੋ. ਮੁਨੀਸ਼ ਕਸ਼ਯਪ, ਪ੍ਰੋ. ਨੀਤਿਕਾ ਦੇਵੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ । ਖੇਡ ਮੇਲੇ ਦੇ ਆਰੰਭਿਕ ਰਸਮੀ ਸਮਾਰੋਹ ਵਿੱਚ ਮੁੱਖ ਮਹਿਮਾਨਾ ਦੇ ਤੌਰ ਤੇ ਅੰਤਰਰਾਸ਼ਟਰੀ ਐਥਲੈਟਿਕ ਕੋਚ ਲਖਵਿੰਦਰ ਸਿੰਘ ਮੰਡ, ਪ੍ਰੋ. ਸੁਰਿੰਦਰਪਾਲ ਸਿੰਘ ਮੰਡ, ਪ੍ਰੋ. ਦਲਬੀਰ ਸਿੰਘ ਮਲ੍ਹੀ ਨੇ ਸ਼ਿਰਕਤ ਕੀਤੀ। 

ਇਸ ਮੌਕੇ ਤੇ ਬੋਲਦਿਆਂ ਪ੍ਰੋ. ਸੁਰਿੰਦਰਪਾਲ ਮੰਡ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਕੋਚ ਬਲਜਿੰਦਰ ਸਿੰਘ ਮੰਡ ਨੇ ਬੋਲਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਜੀਵਨ ਦਾ ਜ਼ਰੂਰੀ ਹਿੱਸਾ ਹਨ । ਉਹਨਾ ਆਪਣੇ ਜੀਵਨ ਤਜਰਬੇ ਵਿੱਚੋਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਸਧਾਰਣ ਪਰਿਵਾਰਾਂ ਵਿੱਚੋ ਕਈ ਲੜਕੀਆਂ ਅਜਿਹੀਆਂ ਹਨ ਜੋ ਖੇਡਾਂ ਦੇ ਬਲ ਬੂਤੇ ਤੇ ਅੱਜ ਪੁਲਿਸ ਵਿੱਚ ਉੱਚ ਅਹੁਦਿਆਂ ਤੇ ਪਹੁੰਚ ਗਈਆਂ ਹਨ । ਇਸ ਉਪਰੰਤ ਉਹਨਾ ਗੁਬਾਰੇ ਉਡਾ ਕੇ ਖੇਡ ਸਮਾਰੋਹ ਦਾ ਰਸਮੀ ਅਰੰਭ ਕੀਤਾ।

ਕਾਲਜ ਦੇ ਵਿਦਿਆਰਥੀਆਂ ਰਮਨ, ਰੱਜਤ, ਸਪਨਾ,ਅਤੇ ਅਰੁਣ ਦੁਅਰਾ ਮਸ਼ਾਲ ਜਲਾਈ ਗਈ । ਖੇਡਾਂ ਵਿਚ ਭਾਗ ਲੈਣ ਵਾਲੇ ਕਾਲਜ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ ਗਈ । ਇਸ ਖੇਡ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਦੀਆਂ 100 ਮੀਟਰ, 200 ਮੀਟਰ, 400, ਮੀਟਰ, 800 ਦੌੜਾਂ, ਸ਼ੋਟ ਪੱਟ, ਡਿਸਕਸ ਥਰੋ, ਬਾਲੀਬਾਲ ਦੇ ਮੂਕਾਬਲੇ ਕਰਵਾਏ ਗਏ । ਇਹਨਾਂ ਖੇਡਾਂ ਦੀ ਗਰਾਊਂਡ ਵਿੱਚ ਦੇਖ-ਰੇਖ ਅਤੇ ਨਤੀਜੇ ਕੱਢਣ ਦੀ ਭੂਮਿਕਾ ਪ੍ਰੋ. ਦਲਵਿੰਦਰ ਪਾਲ ਸਿੰਘ, ਪ੍ਰੋ. ਅਕਬਾਲ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਕੁਲਦੀਪ ਚੰਦ, ਪ੍ਰੋ. ਗੁਰਸੇਵਕ ਸਿੰਘ ਨੇ ਨਿਭਾਈ।

ਇਨਾਮ ਵੰਡ ਸਮਾਰੋਹ ਵਿੱਚ ਹਲਕਾ ਐੱਮ.ਐੱਲ.ਏ ਸ. ਕਰਮਵੀਰ ਸਿੰਘ ਘੁੰਮਣ ਦੇ ਪਿਤਾ ਸ. ਜਗਮੋਹਣ ਸਿੰਘ ਘੁੰਮਣ ਹੋਰਾਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸਤੋਂ ਇਲਾਵਾ  ਉਹਨਾਂ ਦੇ ਨਾਲ ਅਮਰਪਾਲ ਸਿੰਘ ਜੌਹਰ, ਐਕਸੀਅਨ ਅਰਵਿੰਦਰਪਾਲ ਸਿੰਘ ਉੱਭੀ, ਐੱਸ.ਐੱਚ. ਹਰਵਿੰਦਰ ਸਿੰਘ, ਵਿਕਰਾਂਤ, ਅਤੇ ਪ੍ਰੈਸ ਰਿਪੋਟਰ ਸੋਨੂੰ ਥਾਪਰ ਹੋਰਾਂ ਸ਼ਿਰਕਤ ਕੀਤੀ । 

ਇਸ ਖੇਡ ਮੇਲੇ ਵਿੱਚ ਦੌੜਾਂ ਵਿੱਚ 100 ਮੀਟਰ ਲੜਕੀਆਂ ਵਿੱਚ ਪ੍ਰਿਆ ਨੇ ਪਹਿਲਾ, ਰਾਧਿਕਾ ਨੇ ਦੂਜਾ, ਸਮ੍ਰਿਤੀ ਨੇ ਤੀਜਾ, 100 ਲੜਕਿਆਂ ਵਿੱਚ ਚੰਦਨ ਕੁਮਾਰ ਨੇ ਪਹਿਲਾ, ਅੰਮ੍ਰਿਤਪਾਲ ਨੇ ਦੂਜਾ, ਵਿਜੈ ਕੁਮਾਰ ਨੇ ਤੀਜਾ, 200 ਮੀਟਰ ਲੜਕੀਆਂ ਵਿੱਚ ਸਪਨਾ ਨੇ ਪਹਿਲਾ, ਗੁਰਦੀਪ ਕੌਰ ਨੇ ਦੂਜਾ, ਮਨਜੀਤ ਕੌਰ ਨੇ ਤੀਜਾ, 200 ਮੀਟਰ ਲੜਕਿਆਂ ਵਿੱਚ ਸ਼ਿਵਾ ਨੇ ਪਹਿਲਾ, ਚੰਦਨ ਕੁਮਾਰ ਨੇ ਦੂਜਾ, ਵਿਕਾਸ ਨੇ ਤੀਜਾ, 400 ਮੀਟਰ ਲੜਕੀਆਂ ਵਿੱਚ ਸਪਨਾ ਨੇ ਪਹਿਲਾ, ਪ੍ਰਿਆ ਨੇ ਦੂਜਾ, ਨਿਹਾਰਿਕਾ ਨੇ ਤੀਜਾ, 400 ਮੀਟਰ ਲੜਕਿਆਂ ਵਿੱਚ ਸੰਜੀਵ ਕੁਮਾਰ ਨੇ ਪਹਿਲਾ, ਗੁਲਸ਼ਨ ਕੁਮਾਰ ਨੇ ਦੂਜਾ, ਰਾਹੁਲ ਪਠਾਣੀਆਂ ਨੇ ਤੀਜਾ, 800 ਮੀਟਰ ਲੜਕੀਆਂ ਵਿੱਚ ਮਨੀਸ਼ਾ ਨੇ ਪਹਿਲਾ, ਪਲਕ ਨੇ ਦੂਸਰਾ, ਮਨਜੀਤ ਕੌਰ ਨੇ ਤੀਸਰਾ ਅਤੇ ਲੜਕੇ 800 ਮੀਟਰ ਵਿੱਚ ਅਭਿਨੰਦਨ ਨੇ ਪਹਿਲਾ ਤੇ ਵਿਕਾਸ ਨੇ ਦੂਜਾ ਸਥਾਨ ਹਾਸਲ ਕੀਤਾ। 

ਡਿਸਕਸ ਥਰੋ ਵਿੱਚ ਲੜਕੀਆਂ ਵਿੱਚੋਂ ਮਨਪ੍ਰੀਤ ਨੇ ਪਹਿਲਾ, ਸੁਦੇਸ਼ ਕੁਮਾਰੀ ਨੇ ਦੂਸਰਾ, ਸਪਨਾ ਨੇ ਤੀਸਰਾ ਅਤੇ ਲੜਕਿਆਂ ਵਿੱਚੋਂ ਰਮਨ ਨੇ ਪਹਿਲਾ, ਰੱਜਤ ਨੇ ਦੂਸਰਾ, ਅਤੇ ਚੰਦਨ ਨੇ ਤੀਸਰਾ ਸਥਾਨ ਹਾਸਿਲ ਕੀਤਾ । ਸ਼ੋਟ ਪੁੱਚ ਵਿੱਚ ਲੜਕੀਆਂ ਵਿੱਚੋਂ ਮਹਿਮਾਂ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ, ਰਿੰਪੀ ਨੇ ਤੀਜਾ, ਅਤੇ ਲੜਕਿਆਂ ਵਿੱਚੋਂ ਰੱਜਤ ਸਿੰਘ ਨੇ ਪਹਿਲਾ, ਅਰੁਣ ਕੁਮਾਰ ਨੇ ਦੂਸਰਾ ਅਤੇ ਚੰਦਨ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਬਾਲੀਬਾਲ ਦੇ ਮੈਚ ਵਿੱਚ ਅਭਿਸ਼ੇਕ ਰਾਣਾ, ਅਭਿਸ਼ੇਕ ਰਣੌਤ, ਸ਼ਿਵਾ, ਮਾਧਵ ਸ਼ਰਮਾ, ਗੁਰਜੋਤ, ਸਨੀਲ, ਆਰੀਅਨ ਅਤੇ ਰਾਹੁਲ ਪਠਾਣੀਆਂ ਹੋਰਾਂ ਦੀ ਟੀਮ ਜੇਤੂ ਰਹੀ। ਇਸ ਮੋਕੇ ਤੇ ਪ੍ਰੋਫੈਸਰਾਂ ਦੀ ਮਿਊਜੀਕਲ ਚੇਅਰ ਦੀ ਗੇਮ ਵੀ ਕਰਵਾਈ ਗਈ ਜਿਸ ਵਿੱਚ ਪ੍ਰੋ. ਰਣਜੀਤ ਸਿੰਘ ਪਹਿਲੇ, ਪ੍ਰੋ. ਮੋਨੀਸ਼ਾ ਸ਼ਰਮਾ ਦੂਜੇ ਅਤੇ ਪ੍ਰੋ. ਗੁਰਸੇਵਕ ਸਿੰਘ ਤੀਜਾ ਸਥਾਨ ਤੇ ਰਹੇ । ਖੇਡ ਮੇਲੇ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ । ਇਸ ਮੌਕੇ ਤੇ ਐੱਮ.ਐੱਲ.ਏ ਸ. ਕਰਮਵੀਰ ਸਿੰਘ ਘੁੰਮਣ ਦੇ ਪਿਤਾ ਸ. ਜਗਮੋਹਣ ਸਿੰਘ ਘੁੰਮਣ ਨੇ ਬੋਲਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਪ੍ਰਿੰਸੀਪਲ ਸਾਹਿਬ ਤੇ  ਸਟਾਫ ਨੂੰ ਮੌਸਮ ਖਰਾਬ ਹੁੰਦੇ ਹੋਏ ਵੀ ਸਫਲ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ।

ਇਨਾਮ ਵੰਡ ਸਮਾਰੋਹ ਤੋ ਬਾਅਦ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਕਾਲਜ ਦੇ ਵਿਦਿਆਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉੱਚ ਦਰਜੇ ਦੀਆਂ ਖੇਡ ਸਹੁਲਤਾਂ ਵੀ ਦੇਣਾ ਚਾਹੁੰਦੇ ਹਨ ਅਤੇ ਇਸ ਉਦੇਸ਼ ਅਧੀਨ ਕਾਲਜ ਵਿੱਚ ਵਿਦਿਆਰਥੀਆਂ ਲਈ ਬਾਲੀਬਾਲ, ਬਾਸਕਿਟਬਾਲ, ਕਬੱਡੀ, ਬੈਡਮਿੰਟਨ ਦੇ ਗਰਾਊਂਡ ਤਿਆਰ ਕੀਤੇ ਗਏ ਹਨ ਅਤੇ ਇਸੇ ਲੜੀ ਅਧੀਨ ਖੋਹ-ਖੋਹ ਅਤੇ ਟੇਬਲ ਟੈਨਿਸ ਦੇ ਗਰਾਊਂਡ ਤਿਆਰ ਕੀਤੇ ਜਾਣੇ ਹਨ । ਅੰਤ ਵਿੱਚ ਉਹਨਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਖੇਡ ਮੇਲੇ ਦੀ ਸਫਲਤਾ ਤੇ ਸਮੁਹ ਸਟਾਫ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਪ੍ਰੋ.ਸੀਮਾ ਜੱਸਲ ਪ੍ਰੋ.ਜਸਵੰਤ ਸਿੰਘ, ਪ੍ਰੋ. ਪ੍ਰੀਤੀ ਚੌਧਰੀ, ਪ੍ਰੋ. ਦਰਪਣ ਚੌਧਰੀ,ਪ੍ਰੋ. ਅਜੈ ਕੁਮਾਰ. ਪ੍ਰੋ. ਨੀਨਾ ਭਾਰਦਵਾਜ, ਪ੍ਰੋ. ਕ੍ਰਿਸ਼ਨਾ ਦੇਵੀ, ਪ੍ਰੋ. ਜੀਵਨ ਜੋਤੀ, ਪ੍ਰੋ. ਸ਼ੁਸ਼ਮਾ ਕੁਮਾਰੀ, ਪ੍ਰੋ.ਗੁਰਮੀਤ ਕੌਰ, ਪ੍ਰੋ.ਰੀਨਾ ਰਾਣੀ, ਪ੍ਰੋ. ਸ਼ੁਸ਼ਮਾ ਦੇਵੀ, ਪ੍ਰੋ.ਸੁਮਨ ਬਾਲਾ, ਪ੍ਰੋ.ਜਸਮੀਤ ਕੌਰ, ਪ੍ਰੋ. ਸ਼ੀਤਲ ਧੀਮਾਨ ਅਤੇ ਕਾਲਜ ਦੇ ਵਿਦਿਆਰਥੀ ਆਦਿ ਹਾਜਿਰ ਸਨ।