ਪੰਜਾਬ: ਚੋਰਾਂ ਨੇ ਧਾਰਮਿਕ ਅਸਥਾਨਾਂ ਤੇ ਗੋਲਕਾਂ ਤੋੜ ਕੀਤੀ ਚੋਰੀ, ਦੇਖੋ CCTV

ਪੰਜਾਬ: ਚੋਰਾਂ ਨੇ ਧਾਰਮਿਕ ਅਸਥਾਨਾਂ ਤੇ ਗੋਲਕਾਂ ਤੋੜ ਕੀਤੀ ਚੋਰੀ, ਦੇਖੋ CCTV

ਲੁਧਿਆਣਾ: ਮਾਛੀਵਾੜਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ ਚੋਰਾਂ ਨੇ ਗੁਰਦੁਆਰਾ ਸਾਹਿਬ ਅਤੇ ਇੱਕ ਹੋਰ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ। ਚੋਰ ਗੋਲਕਾਂ ਨੂੰ ਤੋੜ ਕੇ ਰੁਪਏ ਚੋਰੀ ਕਰ ਫਰਾਰ ਹੋ ਗਏ । ਪਿੰਡ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਚੋਰ ਅੱਧੀ ਰਾਤ ਗੁਰੂ ਘਰ ਵਿਚ ਦਾਖਲ ਹੋਏ ਜਿਨ੍ਹਾਂ ਨੇ ਪਹਿਲਾਂ ਵੱਡੀ ਗੋਲਕ ਚੁੱਕ ਕੇ ਉਸ ਨੂੰ ਤੋਡ਼ਿਆ ਅਤੇ ਚਡ਼ਾਵਾ ਚੋਰੀ ਕਰ ਲਿਆ। 

ਇਸ ਤੋਂ ਇਲਾਵਾ ਨੇੜੇ ਹੀ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਹੈ। ਜਿਥੇ ਚੋਰਾ ਨੇ ਗੋਲਕ ਤੋਡ਼ ਕੇ ਪੈਸੇ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਚੋਰ ਕਰੀਬ 20 ਤੋਂ 25 ਹਜ਼ਾਰ ਰੁਪਏ ਇਨ੍ਹਾਂ ਗੋਲਕਾਂ ’ਚੋਂ ਚੋਰੀ ਕਰਕੇ ਲੈ ਗਏ। ਚੋਰਾਂ ਦੀ ਗੁਰਦੁਆਰਾ ਸਾਹਿਬ ’ਚ ਦਾਖਲ ਹੁੰਦਿਆਂ ਅਤੇ ਗੋਲਕ ਤੋੜਨ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਜਿਸ ਵਿਚ ਤਿੰਨ ਚੋਰ ਵੇਖੇ ਜਾ ਰਹੇ ਸਨ ,ਜਿਨ੍ਹਾਂ ਚੋਰੀ ਕੀਤੀ ਹੈ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥਾਣਾ ਕੂੰਮਕਲਾਂ ਦੇ ਨੇੜੇ ਇੱਕ ਹੋਰ ਪਿੰਡ ਦੇ ਧਾਰਮਿਕ ਅਸਥਾਨ ਨੂੰ ਵੀ ਇਨ੍ਹਾਂ ਚੋਰਾਂ ਨੇ ਚੋਰੀ ਨੂੰ ਅੰਜ਼ਾਮ ਦਿੱਤਾ ਹੈ।