ਪੰਜਾਬ: ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਨੇ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਧਰਨਾ, ਦੇਖੋਂ ਵੀਡਿਓ

ਪੰਜਾਬ: ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਨੇ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਧਰਨਾ, ਦੇਖੋਂ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ: ਸ੍ਰੀ ਅਨੰਦਪੁਰ ਸਾਹਿਬ 'ਚ ਅੱਜ ਸ੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪੰਜਾਬ ਦੇ ਦੋਅਬਾ ਜੋਨ ਦੇ ਵੱਖ ਵੱਖ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ( ਏਡਿਡ ਅਤੇ ਅਨ ਏਡਿਡ) ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਲਗਾਇਆ। ਉਹਨਾਂ ਨੇ ਕਿਹਾ ਕਿ  ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਵਿਰੁੱਧ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਬਾਹਰ ਧਰਨਾ ਦੇਣ ਉਪਰੰਤ ਰੋਸ ਰੈਲੀ ਕੱਢੀ ਗਈ। 

ਇਸ ਦੋਰਾਨ ਟੀਚਰਾਂ ਨੇ ਅਜ ਸ੍ਰੀ ਅਨੰਦਪੁਰ  ਸਾਹਿਬ ਦੇ ਅੇਸ.ਡੀ.ਐਮ ਨੂੰ ਮੰਗ ਪੱਤਰ ਦਿਤਾ। ਜਿਸ ਵਿੱਚ ਸਟਾਫ ਵਲੋ ਭਗਤ ਰਵਿਦਾਸ ਚੋਕ ਤੋ ਇੱਕ ਵਿਸਾਲ ਰੈਲੀ ਕੱਢੀ ਗਈ। ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਤੋਂ ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਚੜਾਈ ਚੜ ਕੇ ਸ਼ੀਸ਼ ਗੰਜ ਸਾਹਿਬ ਵੱਲੋਂ ਹੋ ਕੇ ਬਜ਼ਾਰ ਵਿੱਚੋਂ ਲੰਘ ਕੇ ਭਗਤ ਰਵਿਦਾਸ ਜੀ ਚੌਂਕ ਤੋਂ ਹੁੰਦੇ ਹੋਏ ਤਹਿਸੀਲ ਕੰਪਲੈਕਸ ਅਨੰਦਪੁਰ ਸਾਹਿਬ ਵਿਖੇ ਐਸ ਡੀ ਐਮ ਅਨੰਦਪੁਰ ਸਾਹਿਬ ਨੂੰ ਮੰਗ ਪੱਤਰ ਦਿਤਾ ਗਿਆ। ਜਿਕਰਯੋਗ  ਹੈ ਕਿ ਕਰਮਚਾਰੀਆਂ ਵਲੋ 6 ਵੇਂ ਪੇ ਕਮਿਸ਼ਨ  ਲਾਗੂ ਕਰਵਾਉਣ  ਲਈ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ।