ਪੰਜਾਬ : ਸਰਹੱਦੀ ਜਿਲਾ ਹੋਣ ਦੇ ਬਾਵਜੂਦ ਨਹੀਂ ਮਿਲ ਰਹੀਆਂ ਸਹੂਲਤਾਂ, ਦੇਖੋ ਵੀਡਿਓ 

ਪੰਜਾਬ : ਸਰਹੱਦੀ ਜਿਲਾ ਹੋਣ ਦੇ ਬਾਵਜੂਦ ਨਹੀਂ ਮਿਲ ਰਹੀਆਂ ਸਹੂਲਤਾਂ, ਦੇਖੋ ਵੀਡਿਓ 

ਪਠਾਨਕੋਟ : ਜਿਲਾ ਪਠਾਨਕੋਟ ਸਰਹੱਦੀ ਜਿਲਾ ਹੋਣ ਦੇ ਬਾਵਜੂਦ ਅੱਜ ਤਕ ਸਿਆਸੀ ਗਲਿਆਰਿਆਂ ਚ ਅਣਦੇਖੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਜਿਲੇ ਦੇ ਕਈ ਸਿਆਸਤਦਾਨ ਅੱਜ ਤਕ ਬਣੀਆਂ ਸਰਕਾਰਾਂ ਦੀ ਬਜਾਰਤ ਦਾ ਹਿਸਾ ਬਣੇ ਪਰ ਪਠਾਨਕੋਟ ਜਿਲੇ ਨੂੰ ਅਗਾਂਹ ਵਧਾਉਣ ਦੇ ਲਈ ਕੁਝ ਨਹੀਂ ਕੀਤਾ ਅਤੇ ਲੋਕਾਂ ਨੂੰ ਗਲੀਆਂ ਨਾਲੀਆਂ ਦੀ ਸਿਆਸਤ ਤਕ ਹੀ ਰੱਖੀ ਰਖਿਆ। ਅੱਜ ਆਲਮ ਇਹ ਹੈ ਕਿ ਜਿਲੇ ਵਿਚ ਸਰਕਾਰਾਂ ਵਲੋਂ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਦੇ ਲਈ ਇੰਡਸਟਰੀ ਗ੍ਰੋਥ ਸੈਂਟਰ ਤਾਂ ਬਣਾਇਆ ਗਿਆ ਪਰ ਉਸ ਥਾਂ ਤੇ ਫੈਕਟਰੀਆਂ ਦੇ ਰੋਲੇ  ਦੀ ਥਾਂ ਘਾਹ ਬੂਟਿਆਂ ਦਿਸ ਰਹੀਆਂ ਹਨ। ਜਿਥੇ ਨੌਜਵਾਨਾਂ ਦੀ ਚਹਿਲ ਪਹਿਲ ਹੋਣੀ ਚਾਹੀਦੀ ਸੀ ਉਥੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਚਰਾਉਂਦੇ ਹੋਏ ਦਿਸਦੇ ਹਨ। ਅਜਿਹੇ ਚ ਲੋੜ ਹੈ ਕਿ ਸਰਕਾਰਾਂ ਸਾਰੇ ਪੰਜਾਬ ਨੂੰ ਇਕ ਨਜ਼ਰ ਨਾਲ ਵੇਖਣ ਅਤੇ ਵਿਕਾਸ ਪੱਖੋਂ ਮਾਲਵੇ ਦੁਆਵੇ ਦੇ ਨਾਲ ਨਾਲ ਮਾਝੇ ਵਲ ਵੀ ਧਿਆਨ ਦੇਣ।

ਇਸ ਸਬੰਧੀ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਠਾਨਕੋਟ ਵਿਖੇ ਸਰਕਾਰਾਂ ਵੱਲੋਂ ਇੰਡਸਟਰੀ ਗ੍ਰੋਥ ਸੈਂਟਰ ਤਾਂ ਬਣਾਇਆ ਗਿਆ ਹੈ ਪਰ ਫੈਕਟਰੀ ਦੇ ਨਾਮ ਸਿਰਫ 2 ਹੀ ਫੈਕਟਰੀਆਂ ਹੁਣ ਤਕ ਇਥੇ ਲਗਾਈਆਂ ਗਈਆਂ ਹਨ ਜਿਸ ਵਜਾ ਨਾਲ ਪਠਾਨਕੋਟ ਦੇ ਨੋਜਵਾਨ ਰੋਜਗਾਰ ਦੇ ਲਈ ਬਾਹਰੀ ਸੂਬਿਆਂ ਚ ਧਕੇ ਖਾ ਰਹੇ ਹਨ। ਊਨਾ ਕਿਹਾ ਕਿ ਸਾਡਾ ਇਲਾਕਾ ਕੰਡੀ ਇਲਾਕਾ ਹੈ ਨਾਲ 2 ਸੂਬੇ ਹੋਰ ਲਗਦੇ ਨੇ ਜਿਥੇ ਇੰਡਸਟਰੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਵੀ ਵੇਖੇ ਤਾਂ ਜੋ ਨੌਜਵਾਨਾਂ ਨੂੰ ਆਪਣੇ ਜਿਲੇ ਚ ਰੋਜਗਾਰ ਮਿਲ ਸਕੇ।