ਪੰਜਾਬ: ਅੰਤਰਰਾਸਟਰੀ ਪੱਧਰ ਦੇ ਮੁਕਾਬਲੇ 'ਚ Gold Medal ਜਿੱਤਣ ਵਾਲੇ ਨੌਜਵਾਨਾਂ ਨੂੰ ਆਪ ਵਿਧਾਇਕ ਨੇ ਕੀਤਾ ਸਨਮਾਨਿਤ , ਦੇਖੋਂ ਵੀਡਿਓ

ਪੰਜਾਬ: ਅੰਤਰਰਾਸਟਰੀ ਪੱਧਰ ਦੇ ਮੁਕਾਬਲੇ 'ਚ Gold Medal ਜਿੱਤਣ ਵਾਲੇ ਨੌਜਵਾਨਾਂ ਨੂੰ ਆਪ ਵਿਧਾਇਕ ਨੇ ਕੀਤਾ ਸਨਮਾਨਿਤ , ਦੇਖੋਂ ਵੀਡਿਓ

ਫਰੀਦਕੋਟ : ਬੀਤੇ ਦਿਨੀ ਦੁਬਈ ਵਿਚ ਹੋਏ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਭਾਰਤ ਦੀ ਮੇਜਬਾਨੀ ਕਰਨ ਵਾਲੇ ਫਰੀਦਕੋਟ ਜਿਲ੍ਹੇ ਦੇ ਹਲਕਾ ਜੈਤੋ ਦੇ ਪਿੰਡ ਪੰਜਗਰਾਂਈ ਕਲਾਂ ਦੇ 2 ਨੌਜਵਾਨਾਂ ਤੀਰਕਰਨ ਸਿੰਘ ਗਿੱਲ ਅਤੇ ਹੁਸ਼ਨਪ੍ਰੀਤ ਸਿੰਘ ਨੂੰ ਉਹਨਾਂ ਦੀ ਚੰਗੀ ਕਾਰਗੁਜਾਰੀ ਅਤੇ ਵਿਦੇਸ਼ ਦੀ ਧਰਤੀ ਤੇ ਜਾ ਕੇ ਦੇਸ਼ ਦਾ ਨਾਮ ਰੌਸਨ ਕਰਨ ਤੇ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ 51-51 ਸੌ ਰੁਪੈ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੂਬੇ ਦੇ ਹੋਰ ਨੌਜਵਾਨਾਂ ਨੂੰ ਅਜਿਹੇ ਨੌਜਵਾਨਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਜੋ ਦੁਬਾਈ ਵਿਚ 12 ਦੇਸ਼ਾਂ ਦੇ ਪਾਵਰ ਲਿਫਟਿੰਗ ਖਿਡਾਰੀਆਂ ਦਾ ਮੁਕਾਬਲਾ ਹੋਇਆ ਸੀ ਜਿਸ ਵਿਚ ਉਹਨਾਂ ਦੇ ਹਲਕੇ ਅਧੀਨ ਪੈਂਦੇ ਪਿੰਡ ਪੰਜਗਰਾਂਈ ਕਲਾਂ ਦੇ 2 ਨੌਜਵਾਨਾਂ ਨੇ ਗੋਲਡ ਮੈਡਲ ਜਿੱਤ ਕੇ  ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।ਉਹਨਾਂ ਕਿਹਾ ਕਿ ਸੂਬੇ ਦੇ ਉਹ ਨੌਜਵਾਨ ਜੋ ਬੁਰੀਆਂ ਅਲਾਮਤਾ ਦਾ ਸਿਖਾਰ ਹੋ ਚੁੱਕੇ ਹਨ ਉਹਨਾਂ ਨੂੰ ਅਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਉਹਨਾਂ ਦੇ ਮਾਪਿਆ ਦਾ ਨਾਮ ਰੌਸਨ ਹੋਵੇ। ਉਹਨਾਂ ਕਿਹਾ ਕਿ ਇਸ ਵੱਡੀ ਪ੍ਰਾਪਤੀ ਤੇ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਹੈ ਤਾਂ ਜੋ ਹੋਰ ਨੌਜਵਾਨ ਵੀ ਉਤਸਾਹਿਤ ਹੋਣ ਅਤੇ ਇਸਵਾਰ ਇਹ ਦੋ ਨੌਜਵਾਨ ਗੋਲਡ ਮੈਡਲ ਲੈ ਕੇ ਆਏ ਹਨ ਆਉਣ ਵਾਲੇ ਸਮੇਂ ਵਿਚ ਇਹਨਾਂ ਦੇ ਨਾਲ ਹੋਰ ਵੀ ਨੌਜਵਾਨ ਗੋਲਡ ਮੈਡਲ ਜਿੱਤ ਕੇ ਆਉਣ।