ਪੰਜਾਬ : 2 ਨੋਜਵਾਨਾਂ 'ਚ ਝੜਪ ਦੋਰਾਨ ਚੱਲੀ ਗੋਲੀ, ਦੇਖੋ ਵੀਡਿਓ

ਪੰਜਾਬ : 2 ਨੋਜਵਾਨਾਂ 'ਚ ਝੜਪ ਦੋਰਾਨ ਚੱਲੀ ਗੋਲੀ, ਦੇਖੋ ਵੀਡਿਓ

ਬਟਾਲਾ: ਜਲੰਧਰ ਰੋਡ ਤੇ ਸਥਿਤ ਸ਼ਿਆਮ ਪ੍ਰਸ਼ਾਦ ਮੁਖਰਜੀ ਮਾਰਿਕਟ ਵਿੱਚ ਦੋ ਧੜਿਆਂ ਦੋਰਾਨ ਹੋਈ ਲੜਾਈ 'ਚ ਗੋਲੀ ਚਲੱਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇਕ ਨੋਜਵਾਨ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਆਇਲੇਟਸ ਸੈਂਟਰ ਵਿੱਚ ਪੜਾਈ ਕਰਦਾ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬਟਾਲਾ ਪੁਲਿਸ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਲਵ ਪੱਡਾ ਇੱਕ ਬਰੇਜ਼ਾ ਗੱਡੀ ਵਿੱਚ ਜਲੰਧਰ ਰੋਡ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ ਮਾਰਕੀਟ ਵਿੱਚ ਆਇਆ ਸੀ। ਇਸ ਦੌਰਾਨ ਕੋਮਲ ਰਿਆੜ ਵਾਸੀ ਪਿੰਡ ਸੇਖਵਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਪਰ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਪਰ ਕੁਝ ਸਮੇਂ ਬਾਅਦ ਲਵ ਫਿਰ ਆਇਆ ਅਤੇ ਉਸ ਨੇ ਆਉਂਦੇ ਹੀ ਕੋਮਲ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉਸਦੀ ਬਾਹ ਤੇ ਲੱਗਣ ਕਾਰਨ ਨੌਜਵਾਨ ਕੋਮਲ ਜ਼ਖਮੀ ਹੋ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਥਾਣਾ ਸਿਟੀ ਪੁਲੀਸ ਸਮੇਤ ਮੌਕੇ ’ਤੇ ਪੁੱਜੇ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਜਖਮੀ ਦੇ ਬਿਆਨ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|