ਪੰਜਾਬ : ਤਲਵਾੜਾ ਦੇ ਸਰਕਾਰੀ ਸਕੂਲ ਦੀਆਂ 2 ਵਿਦਿਆਰਥਣਾਂ ਨੇ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ

ਪੰਜਾਬ : ਤਲਵਾੜਾ ਦੇ ਸਰਕਾਰੀ ਸਕੂਲ ਦੀਆਂ 2 ਵਿਦਿਆਰਥਣਾਂ ਨੇ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ

ਤਲਵਾੜਾ / ਸੌਨੂੰ ਥਾਪਰ : ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਪੀ੍ਖਿਆ ਮਾਰਚ, 2023 ਦਾ ਨਤੀਜਾ ਆ ਗਿਆ ਹੈ। ਸਰਕਾਰੀ ਮਾਡਲ ਹਾਈ ਸਕੂਲ ਸੈਕਟਰ ਨੰਬਰ-2 ਤਲਵਾੜਾ ਦੀ ਵਿਦਿਆਰਥਣਾਂ ਨੇ ਜਿਲ੍ਹਾ ਹੁਸ਼ਿਆਰਪੁਰ ਵਿੱਚੋਂ ਪਹਿਲਾਂ ਸਥਾਨ ਪਾ੍ਪਤ ਕੀਤਾ। ਤਲਵਾੜਾ ਦੀਆਂ ਦੋ  ਵਿਦਿਆਰਥਣਾਂ ਨੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥਣ ਅੰਕਿਤਾ ਨੇ ਜਿਲ੍ਹਾ ਹੁਸ਼ਿਆਰਪੁਰ ਵਿੱਚੋਂ ਪਹਿਲਾਂ ਸਥਾਨ ਅਤੇ ਪੰਜਾਬ ਚੋ 8ਵਾਂ ਰੈਂਕ ਪਾ੍ਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਅਤੇ ਦੂਜੀ ਵਿਦਿਆਰਥਣ ਆਂਚਲ ਪਰਮਾਰ ਨੇ ਵੀ ਮੈਰਿਟ ਸੂਚੀ ਵਿੱਚ ਆ ਕੇ ਪੰਜਾਬ ਚੋ 13ਵਾਂ ਰੈਂਕ ਪਾ੍ਪਤ ਕੀਤਾ ਅਤੇ ਆਪਦੇ ਅਧਿਆਪਕਾਂ, ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।

ਵਿਦਿਆਰਥਣ ਅੰਕਿਤਾ ਅਤੇ ਆਂਚਲ ਪਰਮਾਰ ਨੇ ਕ੍ਰਮਵਾਰ 640/650(98•46℅) ਅਤੇ  635/650(97•69℅) ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਮੁੱਖ ਅਧਿਆਪਕਾਂ ਰਿਤਕਾ ਠਾਕੁਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਿਖਿਆ ਸ਼ਾਸਤਰੀ ਪੋ੍ਫੈਸਰ ਅਜੈ ਸਹਿਗਲ, ਸਕੂਲ ਕਮੇਟੀ ਦੇ ਚੈਅਰਮੈਨ ਸੌਨੂੰ ਥਾਪਰ, ਸੀ੍ ਮਤੀ ਹਰਮੀਤ ਕੌਰ, ਨਵਕਿਰਨ, ਸੁਸ਼ਮਾ ਕੁਮਾਰੀ, ਕਿਰਨ ਬਾਲਾ, ਭੁਪਿੰਦਰ ਸਿੰਘ, ਨਿਰਮਲ ਸਿੰਘ, ਮੋਨਿਕਾ, ਕਮਲੇਸ਼, ਵਰਿੰਦਰ ਸਿੰਘ ਅਜੀਤ ਕੁਮਾਰ, ਯਾਦਵਿੰਦਰ ਸਿੰਘ, ਦਵਿੰਦਰ ਸਿੰਘ, ਚਤਰ ਸਿੰਘ, ਅੰਜੂ ਬਾਲਾ ਇਹਨਾਂ ਤੋਂ ਇਲਾਵਾ ਸਕੂਲ ਦੇ ਹੋਰ ਵੀ ਅਧਿਆਪਕ ਸਾਮ੍ਹਲ ਸਨ।