ਪੰਜਾਬ: ਬਰਸਾਤੀ ਪਾਣੀ ਦੀ ਮਾਰ 'ਚ ਆਈ ਕਿਸਾਨਾਂ ਦੀ ਫਸਲ, ਦੇਖੋ ਵੀਡੀਓ

ਪੰਜਾਬ: ਬਰਸਾਤੀ ਪਾਣੀ ਦੀ ਮਾਰ 'ਚ ਆਈ ਕਿਸਾਨਾਂ ਦੀ ਫਸਲ, ਦੇਖੋ ਵੀਡੀਓ

ਕੋਟਕਪੂਰਾ: ਬੀਤੀ ਦਿਨੀ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੇ ਲੱਗਭੱਗ 200 ਕਿਲੇ ਦੇ ਕਰੀਬ ਖੇਤ ਬਰਸਾਤੀ ਪਾਣੀ ਦੀ ਮਾਰ ਵਿਚ ਆ ਗਏ। ਇਹ ਮਾਮਲਾ ਕੋਟਕਪੂਰਾ ਦੇ ਜੈਤੋਂ ਬਾਈਪਾਸ ਦਾ ਹੈ। ਜਿੱਥੇ ਕਈ ਕਿਸਾਨਾਂ ਦੀ ਲੱਗਭੱਗ 200 ਕਿਲੇ ਦੇ ਕਰੀਬ ਖੇਤ ਬਰਸਾਤੀ ਪਾਣੀ ਦੀ ਮਾਰ ਵਿੱਚ ਆ ਗਏ। ਜਿਸ ਵਿੱਚ ਕਾਈ ਪ੍ਰਕਾਰ ਦੀਆਂ ਫ਼ਸਲਾਂ ਮੱਕੀ, ਅਮਰੂਦ ਅਤੇ ਝੋਨਾ ਬੀਜਿਆ ਹੋਇਆ ਸੀ । ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਸਾਡੀ ਮੱਦਦ ਕੀਤੀ ਜਾਵੇ ਅਤੇ ਬਣਦਾ ਮੂਵਾਇਜਾ ਦਿੱਤਾ ਜਾਵੇ।  ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਸਾਡਾ ਬਹੁਤ ਨੁਕਸਾਨ ਹੋ ਗਿਆ ਲੱਗਭਗ 50 ਘਰਾਂ ਦਾ 200 ਏਕੜ ਰਕਬਾ ਹੈ ਝੋਨਾ ਲੱਗਿਆ ਹੋਇਆ ਸੀ । ਸਰਕਾਰ ਤੋਂ ਮੰਗ ਹੈ ਸਾਡੀ ਮੱਦਦ ਕੀਤੀ ਜਾਵੇ । 

ਕਿਸਾਨ ਚਮਕੌਰ ਸਿੰਘ ਚਹਿਲ ਨੇ ਦੱਸਿਆ ਲੱਗਭਗ 200 ਕਿਲਾ ਜਮੀਨ ਹੈ। ਜੋ ਪਾਣੀ ਦੀ ਮਾਰ ਵਿਚ ਆਇਆ ਹੈ। ਇਸ ਵਿੱਚ 2 ਸਕੂਲ ਵੀ ਹਨ। ਜਿਸ ਵਿੱਚ 2 ਕਿਲੇ ਦਾ ਬਾਗ਼ ਵੀ ਹੈ ਅਤੇ ਬਾਕੀ ਖੇਤਾਂ ਵਿਚ ਝੋਨਾ ਮੱਕੀ ਤੇ ਪੱਠੇ ਵੀ ਬੀਜੇ ਹੋਏ ਸਨ। ਕਿਸਾਨਾਂ ਨੇ ਸਰਕਾਰ ਨੂੰ ਮੱਦਦ ਕਰਨ ਦੇ ਲਈ ਮੰਗ ਕੀਤੀ ਹੈ।