ਪੰਜਾਬ: ਮੁਹੱਲਾ ਕਲੀਨਿਕ 'ਚ 4 ਵਾਰੀ ਕਰਵਾਇਆ ਟੈਸਟ, ਰਿਪੋਰਟ ਆਈ ਖਰਾਬ, ਦੇਖੋ ਵੀਡਿਓ

ਪੰਜਾਬ:  ਮੁਹੱਲਾ ਕਲੀਨਿਕ 'ਚ 4 ਵਾਰੀ ਕਰਵਾਇਆ ਟੈਸਟ, ਰਿਪੋਰਟ ਆਈ ਖਰਾਬ, ਦੇਖੋ ਵੀਡਿਓ

ਅੰਮ੍ਰਿਤਸਰ : ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੁਹੱਲਾ ਕਲੀਨਿਕ ਬਣਾਏ ਗਏ ਹਨ। ਜਿਸ ਵਿੱਚ ਕਿ ਆਮ ਲੋਕਾਂ ਦੀ ਸਿਹਤ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਜਿਸ ਵੀ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ, ਉਸ ਦਾ ਬਾਇਓਡਾਟਾ ਕੰਪਿਊਟਰ ਦੇ ਵਿੱਚ ਰਿਕਾਰਡ ਕੀਤਾ ਜਾਂਦਾ। ਹੁਣ ਪਿੰਕ ਪਲਾਜ਼ਾ ਸਥਿਤ ਮੁਹੱਲਾ ਕਲੀਨਿਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਇੱਕ ਰਮੇਸ਼ ਕੁਮਾਰ ਨਾਮਕ ਮਰੀਜ਼ ਵੱਲੋਂ ਆਪਣੇ ਇਲਾਜ ਲਈ ਦਵਾਈ ਲਿੱਤੀ ਗਈ ਅਤੇ ਟੈਸਟ ਕਰਵਾਏ ਗਏ। ਲਗਾਤਾਰ ਹੀ ਰਮੇਸ਼ ਕੁਮਾਰ ਦੀਆਂ ਰਿਪੋਰਟਾਂ ਖਰਾਬ ਆਈਆਂ। ਇਸ ਸਬੰਧੀ ਰਮੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 6 ਮਹੀਨੇ ਤੋਂ ਲਗਾਤਾਰ ਹੀ ਮੁਹੱਲਾ ਕਲੀਨਿਕ ਪਿੰਕ ਪਲਾਜ਼ਾ ਵਿਖੇ ਜਾ ਰਿਹਾ ਹੈ। ਜਿੱਥੇ ਕਿ ਡਾਕਟਰਾਂ ਵੱਲੋਂ 4 ਵਾਰ ਉਸ ਦੇ ਖੂਨ ਦੇ ਸੈਂਪਲ ਲੈ ਕੇ ਟੈਸਟ ਕਰਵਾਏ ਗਏ ਤੇ ਚਾਰੇ ਵਾਰ ਹੀ ਰਿਪੋਰਟਾਂ ਖਰਾਬ ਦਿੱਤੀਆਂ ਗਈਆਂ।

ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਲਗਾਤਾਰ ਹੀ ਮੁਹੱਲਾ ਕਲੀਨਿਕ ਦੇ ਚੱਕਰ ਕੱਟ ਰਿਹਾ ਹੈ, ਤੇ ਡਾਕਟਰ ਵੀ ਉਸਦੀ ਕੋਈ ਗੱਲ ਦਾ ਸਪਸ਼ਟ ਜਵਾਬ ਨਹੀਂ ਦੇ ਰਹੇ। ਰਮੇਸ਼ ਕੁਮਾਰ ਨੇ ਮੀਡੀਆ ਦੇ ਜਰੀਏ ਉੱਚ ਅਧਿਕਾਰੀਆਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਪਾਸੇ ਸਰਕਾਰ ਲੱਖਾਂ ਦਾਅਵੇ ਕਰ ਰਹੇ ਹਨ ਕਿ ਮੁਹੱਲਾ ਕਲੀਨਿਕ ਦੇ ਵਿੱਚ ਮਰੀਜ਼ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾ ਰਿਹਾ। ਦੂਸਰੇ ਪਾਸੇ ਮਰੀਜ਼ਾਂ ਨੂੰ ਇਸ ਤਰੀਕੇ ਮੁਹੱਲਾ ਕਲੀਨਿਕਾਂ ਦੇ ਵਿੱਚ ਖੱਜਲ ਖਰਾਬ ਹੋਣਾ ਪੈ ਰਿਹਾ। ਦੂਜੇ ਪਾਸੇ ਜਦੋਂ ਪਿੰਕ ਪਲਾਜਾ ਮੁਹੱਲਾ ਕਲੀਨਿਕ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਦੋ ਮਰੀਜ਼ਾਂ ਦੇ ਨਾਲ ਇਸ ਤਰੀਕੇ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਦਾ ਕਾਰਨ ਹੈ ਕਿ ਜਿਸ ਲੈਬੋਟਰੀ ਦੇ ਵਿੱਚੋਂ ਉਹ ਖੂਨ ਦੇ ਸੈਂਪਲ ਨਾਲ ਰਿਪੋਰਟ ਬਣਾਉਂਦੇ ਹਨ। ਉਸ ਲੈਬੋਟਰੀ ਦੀ ਮਸ਼ੀਨ ਦੀ ਟੈਕਨੀਕਲ ਪ੍ਰੋਬਲਮ ਆਈ ਹੈ। ਜਿਸ ਸਬੰਧ ਵਿੱਚ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ। ਜਲਦ ਹੀ ਇਸ ਮੁਸ਼ਕਿਲ ਨੂੰ ਸਹੀ ਕਰਵਾ ਦਿੱਤਾ ਜਾਵੇਗਾ। ਜੇਕਰ ਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰੇਗੰਢ ਮੌਕੇ 75 ਮਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ। ਜਿਨਾਂ ਦੇ ਵਿੱਚੋਂ ਇੱਕ ਪਿੰਕ ਪਲਾਜ਼ਾ ਮੁਹੱਲਾ ਕਲੀਨਿਕ ਵੀ ਸੀ ਅਤੇ ਹੁਣ ਇਸ ਮੁਹੱਲਾ ਕਲੀਨਿਕ ਦੇ ਵਿੱਚ ਮਰੀਜ਼ਾਂ ਦੇ ਖੂਨ ਦੇ ਸੈਂਪਲ ਭਰ ਕੇ ਉਹਨਾਂ ਦੀਆਂ ਰਿਪੋਰਟਾਂ ਗਲਤ ਆਉਣ ਕਰਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਡਾਕਟਰਾਂ ਵੱਲੋਂ ਇਹ ਟੈਕਨੀਕਲ ਪ੍ਰੋਬਲਮ ਨੂੰ ਕਿੰਨੀ ਦੇਰ ਤੱਕ ਸਹੀ ਕਰਵਾ ਦਿੱਤਾ ਜਾਂਦਾ ਹੈ।