ਪੰਜਾਬ : ਕਾਰ ਸਵਾਰ ਤੇ ਹਮਲਾਵਰਾਂ ਨੇ ਚਲਾਇਆ ਗੋਲਿਆਂ, 5 ਖਿਲਾਫ ਮਾਮਲਾ ਦਰਜ, ਦੇੇਖੋ ਵੀਡਿਓ

ਪੰਜਾਬ : ਕਾਰ ਸਵਾਰ ਤੇ ਹਮਲਾਵਰਾਂ ਨੇ ਚਲਾਇਆ ਗੋਲਿਆਂ, 5 ਖਿਲਾਫ ਮਾਮਲਾ ਦਰਜ, ਦੇੇਖੋ ਵੀਡਿਓ

ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਅੰਦਰ ਇੱਕ ਕਾਰ ਸਵਾਰ ਤੇ 12 ਬੋਰ ਦੀ ਰਾਈਫ਼ਲ ਨਾਲ ਫਾਇਰ ਕਰਕੇ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਹਿਰਾਮਪੁਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਰਮੇਸ ਕੁਮਾਰ ਪੁੱਤਰ ਸਿਵ ਲਾਲ ਵਾਸੀ ਹਰੀਜਨ ਕਲੋਨੀ ਨਵਾ ਟਾਂਡਾ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੀ ਪਤਨੀ ਤੇ ਛੋਟੇ ਬੇਟੇ ਨੂੰ ਨਾਲ ਲੈ ਕੇ ਆਪਣੀ ਕਾਰ ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਆਪਣੇ ਰਿਸਤੇਦਾਰਾਂ ਨੂੰ ਮਿਲ ਕੇ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ । ਜਦ ਕਸਬਾ ਬਹਿਰਾਮਪੁਰ ਤੋ 200 ਗੱਜ ਅੱਗੇ ਪਿੰਡ ਧਕਾਲਾ ਰੋਡ ਤੇ ਪੁੁੱਜਾ ਤਾਂ ਸੜਕ ਕਿਨਾਰੇ ਇੱਕ ਸਵਿਫਟ ਕਾਰ ਖੜੀ ਸੀ, ਜਿਸ ਕੋਲ ਸੋਰਵ, ਅਬੀ ਪੁੱਤਰ ਰਕੇਸ ਕੁਮਾਰ, ਗਨੇਸ ਕੁਮਾਰ ਪੁੱਤਰ

ਪ੍ਰੇਮ ਚੰਦ, ਮੋਹਿਤ ਪੁੱਤਰ ਰਕੇਸ ਕੁਮਾਰ ਵਾਸੀਆਂਨ ਬਹਿਰਾਮਪੁਰ ਅਤੇ ਗੋਰਾ ਵਾਸੀ ਕਾਲਾ ਨੰਗਲ ਬਟਾਲਾ ਖੜੇ ਸਨ ਅਤੇ ਗੋਰਾ ਦੇ ਕੌਲ 12 ਬੋਰ ਦੀ ਰਾਈਫਲ ਸੀ। ਜਦੌ ਇਹਨਾ ਪਾਸੋਂ ਕਰਾਸ ਕਰਨ ਲੱਗਾ ਤਾਂ ਗੋਰੇ ਨੇ ਮਾਰ ਦੇਣ ਦੀ ਨੀਅਤ ਨਾਲ ਕਾਰ ਤੇ ਫਾਇਰ ਕੀਤਾ, ਜੋ ਕਾਰ ਦੇ ਸਾਹਮਣੇ ਸੀਸੇ ਤੇ ਵੱਜਾ। ਜਿਸ ਕਾਰਨ ਦੋ ਗੋਲੀ ਦੇ ਛਰੇ ਉਸਦੇ ਸੱਜੇ ਮੋਢੇ ਤੇ ਛਾਤੀ ਅਤੇ ਖੱਬੇ ਬੁੁੱਲ ਹੇਠਾਂ ਲੱਗੇ। ਜਿਸ ਤੋਂ ਉਹ ਆਪਣੀ ਕਾਰ ਭਜਾ ਕੇ ਆਪਣੇ ਪਰਿਵਾਰ ਸਮੇਤ ਘਰ ਪੁੱਜਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇਕ ਪ੍ਰਾਈਵੇਟ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਪੜਤਾਲ ਕਰਨ ਉਪਰੰਤ 5 ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ ਉਨ੍ਹਾਂ ਦੀ ਦੌਸੀਆ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।