ਪੰਜਾਬ: ਦੁਕਾਨ ਚ ਚੋਰੀ ਕਰਦੇ ਲੋਕਾਂ ਨੇ ਚੋਰ ਨੂੰ ਕੀਤਾ ਕਾਬੁ, ਮੌਕੇ ਦੀ ਵੀਡਿਓ ਆਈ ਸਾਹਮਣੇ

ਪੰਜਾਬ: ਦੁਕਾਨ ਚ ਚੋਰੀ ਕਰਦੇ ਲੋਕਾਂ ਨੇ ਚੋਰ ਨੂੰ ਕੀਤਾ ਕਾਬੁ, ਮੌਕੇ ਦੀ ਵੀਡਿਓ ਆਈ ਸਾਹਮਣੇ

ਗੁਰਦਾਸਪੁਰ : ਸਿਨੇਮਾ ਰੋਡ ਤੇ ਕੁਮਾਰ ਬੁੱਕ ਸਟੋਰ ਤੇ ਚੋਰੀ ਕਰਦੇ ਦੋ ਚੋਰਾਂ ਨੂੰ ਲੋਕਾਂ ਵਲੋਂ ਫੜ ਲਿਤਾ ਗਿਆ ਅਤੇ ਦੋ ਚੋਰ ਮੌਕੇ ਤੋਂ ਫਰਾਰ ਹੋ ਗਏ। ਚੋਰਾਂ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਦੁਕਨਾਦਾਰ ਅਤੇ ਲੋਕਾਂ ਨੇ ਕਿਹਾ ਕਿ ਚੋਰਾਂ ਵਲੋਂ ਦੇਰ ਰਾਤ ਦਰਵਾਜਾ ਤੋੜ ਕੇ ਬੁੱਕ ਸਟੋਰ ਚ ਚੋਰੀ ਕੀਤੀ ਜਾ ਰਹੀ। ਖੜਕਾ ਸੁਣ ਕੇ ਜਦੋਂ ਲੋਕ ਇਕੱਠੇ ਹੋ ਬਾਹਰ ਨਿਕਲੇ ਤਾਂ ਮੌਕੇ ਤੋਂ ਲੋਕਾਂ ਨੇ ਦੋ ਚੋਰਾਂ ਨੂੰ ਕਾਬੁ ਕਰ ਲਿਆ ਅਤੇ ਦੋ ਚੋਰ ਮੌਕੇ ਤੋਂ ਫਰਾਰ ਹੋ ਗਏ। ਲੋਕਾ ਨੇ ਚੋਰਾ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ। ਇਲਾਕਾ ਵਾਸੀ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਸਨ।