ਪੰਜਾਬ: ਵਪਾਰੀ ਤੋਂ 90 ਲੱਖ ਦੀ ਫਿਰੋਤੀ ਮੰਗਣ ਵਾਲਾ ਮੈਡੀਕਲ ਸਟੋਰ ਦਾ ਮਾਲਿਕ ਕਾਬੂ, ਦੇਖੋਂ ਵੀਡੀਓ

ਪੰਜਾਬ: ਵਪਾਰੀ ਤੋਂ 90 ਲੱਖ ਦੀ ਫਿਰੋਤੀ ਮੰਗਣ ਵਾਲਾ ਮੈਡੀਕਲ ਸਟੋਰ ਦਾ ਮਾਲਿਕ ਕਾਬੂ, ਦੇਖੋਂ ਵੀਡੀਓ

ਬਟਾਲਾ: ਬਟਾਲਾ ਪੁਲਿਸ ਨੇ ਪ੍ਰੈੱਸ ਨੂੰ ਸੰਬੋਧਿਤ ਕਰਦੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਇੱਕ ਵਪਾਰੀ ਕੋਲੋਂ ਇੱਕ ਦੋਸ਼ੀ ਨੇ ਵਟਸ-ਐੱਪ ਕਾਲ ਕਰਕੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸ ਕੇ 90 ਲੱਖ ਦੀ ਫਿਰੋਤੀ ਮੰਗੀ ਅਤੇ ਫਿਰੋਤੀ ਦੇ ਪੈਸੇ ਨਾ ਦੇਣ ਤੇ ਵਪਾਰੀ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। 

ਇਸਦੀ ਸ਼ਿਕਾਇਤ ਮਿਲਣ ਤੇ ਬਟਾਲਾ ਪੁਲਿਸ ਵੱਲੋਂ ਜਲਦੀ ਐਕਸ਼ਨ ਲੈਂਦੇ ਹੋਏ ਉਕਤ ਮੁਕੱਦਮਾ ਦਰਜ ਕੀਤਾ ਗਿਆ।  ਅਤੇ ਉਪ ਕਪਤਾਨ ਪੁਲਿਸ ਬਟਾਲਾ, ਮੁੱਖ ਅਫਸਰ ਥਾਣਾ ਸਿਵਲ ਲਾਈਨ ਬਟਾਲਾ ਅਤੇ ਇੰਚਾਰਜ ਸੀ. ਆਈ. ਏ ਬਟਾਲਾ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਦੋਸ਼ੀ ਨੂੰ ਟਰੇਸ ਕਰਨ ਲਈ ਉਪਰਾਲੇ ਆਰੰਭ ਕੀਤੇ ਗਏ। ਜਿਸਦੀ ਸੁਪਰਵੀਜਨ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਬਟਾਲਾ ਵੱਲੋਂ ਕੀਤੀ ਗਈ। ਮੁਕੱਦਮਾ ਦੀ ਸੰਗੀਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਉੱਪਰ ਸੰਵੇਦਨਸ਼ੀਲਤਾ ਨਾਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਫਿਰੋਤੀ ਮੰਗਣ ਵਾਲੇ ਦੋਸ਼ੀ ਜਿਸਦਾ ਨਾਮ ਮਲਕੀਤ ਸਿੰਘ ਨੂੰ 8 ਘੰਟਿਆ ਵਿੱਚ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ।

ਮਲਕੀਤ ਸਿੰਘ ਦਾ ਕਾਦੀਆਂ ਰੋਡ ਬਟਾਲਾ ਵਿਖੇ ਸੁੱਖ ਮੈਡੀਕਲ ਸਟੋਰ ਹੈ। ਦੋਸ਼ੀ ਨੇ ਜੁਰਮ ਕਬੂਲ ਕਰਦਿਆ ਦੱਸਿਆ ਕਿ ਉਸਨੇ ਲਾਲਚ ਵਿੱਚ ਆਕੇ ਜੱਗੂ ਭਗਵਾਨਪੁਰੀਆ ਦਾ ਨਾਮ ਲੈ ਕੇ ਆਪ ਖੁੱਦ ਧਮਕੀ ਦੇ ਕੇ ਫਿਰੋਤੀ ਦੀ ਮੰਗ ਕੀਤੀ ਸੀ। ਬਟਾਲਾ ਪੁਲਿਸ ਵੱਲੋ ਫੋਨ ਵੀ ਜ਼ਬਤ ਕਰ ਲਿੱਤਾ ਗਿਆ ਹੈ। ਜਿਕਰਯੋਗ ਹੈ ਕਿ ਮਲਕੀਅਤ ਸਿੰਘ ਤੇ ਪਹਿਲਾਂ ਵੀ 02 ਮੁਕੱਦਮੇ ਦਰਜ ਹਨ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਗਲੀ ਪੁੱਛਗਿੱਛ ਜਾਰੀ ਹੈ।