ਪੰਜਾਬ: ਕਰੋੜਾ ਦਾ ਮੁਆਵਜਾ ਲੈਣ ਦੇ ਚੱਕਰ 'ਚ BDPO ਅਤੇ ਸਰਪੰਚ ਸਮੇਤ 7 ਤੇ FIR ਦਰਜ, ਦੇਖੋ ਵੀਡੀਓ

ਪੰਜਾਬ: ਕਰੋੜਾ ਦਾ ਮੁਆਵਜਾ ਲੈਣ ਦੇ ਚੱਕਰ 'ਚ BDPO ਅਤੇ ਸਰਪੰਚ ਸਮੇਤ 7 ਤੇ FIR ਦਰਜ, ਦੇਖੋ ਵੀਡੀਓ

ਰਾਏਕੋਟ: ਜੇਕਰ ਤੁਸੀਂ ਐਨਆਰਆਈ ਹੋ ਤਾ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵ ਰੱਖਦੀ ਹੈ। ਕਿਉਂਕਿ ਪੰਜਾਬ ਦੀ ਵਿਗੜੀ ਹੋਈ ਅਫਸਰਸ਼ਾਹੀ ਕਿਸ ਤਰ੍ਹਾਂ ਲੋਕਾਂ ਦੀਆਂ ਜਮੀਨਾਂ ਨੂੰ ਸ਼ਾਮਲਾਟ  ਦਿਖਾ ਕੇ ਮੁਆਵਜ਼ਾ ਲੈਣ ਦੇ ਚੱਕਰਾਂ ਵਿੱਚ ਪਈ ਹੋਈ ਹੈ ,ਇਸਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ। ਰਾਏਕੋਟ ਹਲਕੇ ਦੇ ਪਿੰਡ ਲੀਲ ਵਿਖੇ ਜਿੱਥੇ ਕੁਝ ਐਨਆਰਆਈ ਅਤੇ ਹੋਰ ਪਰਿਵਾਰਾਂ ਦੀ ਜਮੀਨ ਨੂੰ ਪਿੰਡ ਦੀ ਸਾਮਲਾਟ ਦਿਖਾ ਕੇ ਕਰੋੜਾਂ ਰੁਪਏ ਹੜਪਨ ਦੇ ਚੱਕਰ ਵਿੱਚ ਪੁਲਿਸ ਥਾਣਾ ਸੁਧਾਰ ਵੱਲੋਂ ਬੀਡੀਪੀਓ ਪੱਖੋਵਾਲ ਰੁਪਿੰਦਰਜੀਤ ਕੌਰ ਪਿੰਡ ਦੀ ਸਰਪੰਚ ਸਤਵੰਤ ਕੌਰ ਸਮੇਤ ਸੱਤ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। 

ਜਮੀਨ ਦੇ ਮਾਲਕਾ ਨੇ ਪੁਲਿਸ ਨੂੰ ਦਰਖ਼ਾਸਤ ਦਿਤੀ ਸੀ ਕਿ ਉਹਨਾਂ ਦੀ ਜੱਦੀ ਜਮੀਨ ਜਿਸ ਤੇ ਉਹ ਪਿਛਲੇ ਲੰਬੇ ਸਮੇਂ ਤੋਂ ਕਾਰਤ ਕਰ ਰਹੇ ਹਨ।  ਪਰੰਤੂ ਹੁਣ ਜਦੋਂ ਉਹਨਾਂ ਦੇ ਪਿੰਡ ਕੋਲ ਦੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਹਾਈਵੇ ਨਿਕਲ ਰਿਹਾ ਹੈ ਤਾਂ ਇਸ ਦਾ ਫਾਇਦਾ ਉਠਾਉਂਦੇ ਹੋਏ ਪਿੰਡ ਲੀਲ ਦੀ ਸਰਪੰਚ ਸਤਵੰਤ ਕੌਰ, ਬੀਡੀਪੀਓ ਪੱਖੋਵਾਲ ਰੁਪਿੰਦਰਜੀਤ ਕੌਰ ਅਤੇ ਹੋਰ ਵਿਅਕਤੀਆਂ ਨੇ ਮਿਲੀ ਭੁਗਤ ਨਾਲ ਉਹਨਾਂ ਦੀ ਮਾਲ਼ਕੀ ਵਾਲੀ ਕਰੀਬ 21 ਏਕੜ ਜਮੀਨ ਨੂੰ ਪੰਚਾਇਤ ਦੀ  ਸਾਮਲਾਟ ਦਰਸਾ ਕੇ ਮੁਆਵਜਾ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। 

ਮਾਮਲੇ ਬਾਰੇ ਜਾਣਕਾਰੀ ਮਿਲਣ ਤੇ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਪਹਿਰਵਾਈ ਕੀਤੀ ਗਈ ਤਾਂ ਡੀਏ ਲੀਗਲ ਲੁਧਿਆਣਾ ਦੇ ਆਦੇਸ਼ਾ ਤੇ ਬੀਡੀਪੀਓ ਪੱਖੋਵਾਲ ਰੁਪਿੰਦਰਜੀਤ ਕੌਰ, ਸਰਪੰਚ ਸਤਵੰਤ ਕੌਰ ਪਿੰਡ ਲੀਲ, ਪੰਚਾਇਤੀ ਪਟਵਾਰੀ ਦਲਜੀਤ ਸਿੰਘ ਅਤੇ ਚਾਰ ਪੰਚਾਇਤ ਮੈਂਬਰਾਂ ਦੇ ਖਿਲਾਫ ਧੋਖਾ ਧੜੀ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਜਿੱਥੇ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਉੱਥੇ ਮੰਗ ਕੀਤੀ ਕਿ ਇਹਨਾਂ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦੀ ਜਮੀਨ ਦਾ ਮੁਆਵਜਾ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। 

ਪਿੰਡ ਵਾਸੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਬੀਡੀਪੀਓ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਬਣੀ ਰਹੀ ਹੈ। ਜਿੱਥੇ ਇਸ ਤੇ ਹਲਕਾ ਸਾਨੇਵਾਲ ਦੇ ਪਿੰਡ ਧਨਾਨਸੂ ਵਿਖੇ ਵੀ ਗਵਨ ਕਰਨ ਦੇ ਦੋਸ਼ ਲੱਗੇ ਹਨ ਉੱਥੇ ਇਹ ਵਿਧਾਨ ਸਭਾ ਰਾਏਕੋਟ ਹਲਕੇ ਦੇ ਇੱਕ ਕਾਂਗਰਸੀ ਆਗੂ ਦੀ ਚਹੇਤੀ ਬੀਡੀਪੀਓ ਹੈ।