ਪੰਜਾਬ : ਸਾਬਕਾ ਫੌਜੀਆਂ ਨੇ ਐਸਡੀਐਮ ਨੂੰ ਕੇਂਦਰ ਸਰਕਾਰ ਦੇ ਨਾਮ ਦਿੱਤੇ ਮੰਗ ਪੱਤਰ, ਦੇਖੋ ਵੀਡਿਓ 

ਪੰਜਾਬ : ਸਾਬਕਾ ਫੌਜੀਆਂ ਨੇ ਐਸਡੀਐਮ ਨੂੰ ਕੇਂਦਰ ਸਰਕਾਰ ਦੇ ਨਾਮ ਦਿੱਤੇ ਮੰਗ ਪੱਤਰ, ਦੇਖੋ ਵੀਡਿਓ 

ਬਟਾਲਾ: ਪੰਜਾਬ ਦੀ ਸਾਬਕਾ ਸੈਨਿਕ ਵੈਲਫ਼ੇਅਰ ਸੋਸਾਇਟੀ ਵੱਲੋਂ ਪੂਰੇ ਪੰਜਾਬ ਵਿੱਚ ਐਸਡੀਐਮ ਦਫਤਰਾਂ ਦੇ ਬਾਹਰ ਕੇਂਦਰ ਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੇ ਸਾਰੇ ਐਸਡੀਐਮ ਨੂੰ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤੇ ਗਏ ਅਤੇ ਇੱਕ ਮਹੀਨੇ ਬਾਅਦ ਕਿਸਾਨਾਂ ਵਾਂਗ ਦਿੱਲੀ ਨੂੰ ਘੇਰਨ ਬਾਰੇ ਵੀ ਕਿਹਾ ਗਿਆ।

ਸਾਬਕਾ ਸੈਨਿਕਾਂ ਨੇ ਕਿਹਾ ਕਿ ਸਾਡੇ ਸੈਨਿਕ ਵੀਰ ਲਗਾਤਾਰ 100 ਦਿਨ ਤੋਂ ਦਿੱਲੀ ਜੰਤਰ ਮੰਤਰ ਵਿੱਖੇ ਆਪਣੀਆਂ ਹੱਕੀ ਮੰਗਾ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ ਧਰਨੇ ਉੱਤੇ ਬੈਠੇ ਹੋਏ ਹਨ, ਜਿਨਾਂ ਵਿੱਚੋ ਸਾਡੀ ਅਹਿਮ ਮੰਗ ਹੈ ਕਿ ਇੱਕ ਰੈਂਕ ਇੱਕ ਪੈਨਸ਼ਨ ਉੱਤੇ ਕੇਂਦਰ ਸਰਕਾਰ ਦੇ ਕੰਨਾਂ ਉਤੇ ਜੂ ਤੱਕ ਨਹੀਂ ਸਰਕ ਰਹੀ। ਸਾਡੇ ਵਲੋਂ ਪਹਿਲਾ ਮੈਂਬਰ ਪਾਰਲੀਮੈਂਟ ਦੇ ਨੁਮਾਇੰਦਿਆਂ ਨੂੰ ਵੀ ਮਿਲਿਆ ਗਿਆ, ਪਰ ਕੋਈ ਹੱਲ ਨਹੀਂ ਹੋਇਆ। ਜਿਸਦੇ ਚਲਦੇ ਅੱਜ ਪੂਰੇ ਪੰਜਾਬ ਵਿੱਚ ਐਸਡੀਐਮ ਸਾਹਿਬ ਨੂੰ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤੇ ਗਏ। ਜੇਕਰ ਕੇਂਦਰ ਸਰਕਾਰ ਇਕ ਮਹੀਨੇ ਦੇ ਅੰਦਰ ਸਾਡੀ ਜਾਇਜ਼ ਮੰਗ ਪੂਰੀ ਨਹੀਂ ਕਰਦੀ ਤਾਂ ਪੂਰੇ ਭਾਰਤ ਦੇ ਸਾਬਕਾ ਸੈਨਿਕਾਂ ਵਲੋਂ ਕਿਸਾਨਾ ਵਾਂਗ ਦਿੱਲੀ ਨੂੰ ਘੇਰਿਆ ਜਾਵੇਗਾ। ਜਿਸਦੀ ਜੁਮੇਵਾਰ ਕੇਂਦਰ ਸਰਕਾਰ ਹੋਵੇਗੀ | ਅੱਜ ਸਾਬਕਾ ਸੈਨਿਕਾਂ ਵੱਲੋ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਹੈ, ਮੰਗ ਪੱਤਰ ਨੂੰ ਲੈ ਲਿਆ ਗਿਆ ਅਤੇ ਇਸਨੂੰ ਸੰਬੰਧ ਨੁਮਿਆਦੇ ਨੂੰ ਭੇਜ ਦਿੱਤਾ ਜਾਵੇਗਾ।