ਪੰਜਾਬ : ਨਿਹੰਗ ਸਿੰਘ ਦੀ ਯਾਰੀ ਦੇ ਦੇਸ਼ਾਂ-ਵਿਦੇਸ਼ਾਂ 'ਚ ਹੋ ਰਹੇ ਚਰਚੇ, ਦੇਖੋ ਵੀਡਿਓ

ਪੰਜਾਬ : ਨਿਹੰਗ ਸਿੰਘ ਦੀ ਯਾਰੀ ਦੇ ਦੇਸ਼ਾਂ-ਵਿਦੇਸ਼ਾਂ 'ਚ ਹੋ ਰਹੇ ਚਰਚੇ, ਦੇਖੋ ਵੀਡਿਓ

ਲੁਧਿਆਣਾ : ਜਥੇਦਾਰ ਭੁਪਿੰਦਰ ਸਿੰਘ ਦੀ ਯਾਰੀ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਜਥੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਕਨੇਡਾ ਤੋਂ ਸਭ ਕੁਝ ਛੱਡ ਕੇ ਪੰਜਾਬ ਦੀ ਧਰਤੀ ਤੇ ਪਹੁੰਚਿਆ ਹਾਂ। ਜਾਨਵਰਾਂ ਅਤੇ ਪੰਛੀਆਂ ਦਾ ਮੋਹ ਮੈਨੂੰ ਪੰਜਾਬ ਵਿੱਚ ਖਿੱਚ ਲਿਆਇਆ ਹੈ। ਇਹਨਾਂ ਕਬੂਤਰਾਂ ਨੂੰ ਮੇਰੇ ਵਜੋਂ ਸਪੈਸ਼ਲ ਟ੍ਰੇਨਿੰਗ ਦਿੱਤੀ

ਗਈ ਹੈ। ਇਹ ਕਬੂਤਰ ਮੇਰੇ ਨਾਲ ਬਾਈਕ ਦੇ ਉੱਤੇ ਰੇਸ ਲਗਾਉਂਦੇ ਹਨ ਅਤੇ ਬੋਡੀਗਾਰਡ ਬਣ ਕੇ ਹਰ ਵਕਤ ਨਾਲ ਰਹਿੰਦੇ ਹਨ। ਮੈਂ ਇਲਾਕੇ ਵਿੱਚ ਜਿੱਥੇ ਵੀ ਜਾਵਾਂ ਉੱਡ ਕੇ ਮੈਨੂੰ ਲੱਭਦੇ ਹਨ ਅਤੇ ਮੋਢੇ ਉੱਪਰ ਆ ਕੇ ਬੈਠ ਜਾਂਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਗੱਲ ਦੇ ਜ਼ਿਆਦਾ ਚਰਚੇ ਹੋ ਗਏ ਅਤੇ ਕਈ ਲੋਕ ਇਹਨਾਂ ਕਬੂਤਰਾਂ ਨੂੰ ਦੇਖਣ ਦੇ ਲਈ ਆਉਂਦੇ ਹਨ।