ਪੰਜਾਬ: ਕਾਰ ਲੈ ਕੇ ਚੋਰ ਹੋੇਏ ਫਰਾਰ, ਦੇਖੋਂ CCTV

ਪੰਜਾਬ: ਕਾਰ ਲੈ ਕੇ ਚੋਰ ਹੋੇਏ ਫਰਾਰ, ਦੇਖੋਂ CCTV

ਫਿਰੋਜ਼ਪੁਰ: ਅਜਾਦੀ ਦਿਹਾੜੇ ਨੂੰ ਲੈਕੇ ਪੰਜਾਬ ਭਰ 'ਚ ਹਾਈ ਅਲਰਟ ਹੋਣ ਕਾਰਨ ਪੁਲਸ ਵਲੋਂ ਸੁਰੱਖਿਆ ਅਤੇ ਚੌਕਸੀ ਦੇ ਦਾਅਵੇ ਕੀਤੇ ਗਏ ਸਨ। ਪਰ ਫਿਰੋਜ਼ਪੁਰ ਸ਼ਹਿਰ ਦੀ ਕਲੋਨੀ ਗੋਲਡ ਇਨਕਲੇਵ 'ਚੋਂ ਰਾਤ ਸਮੇਂ ਚੋਰਾਂ ਨੇ ਕਾਰ ਦੇ ਪਿੱਛੇ ਬੰਨ੍ਹ ਕੇ ਆਈ 20 ਕਾਰ ਚੋਰੀ ਕਰ ਕੇ ਫਰਾਰ ਹੋ ਗਏ ਸਨ। ਜਿਸਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਕਾਰ ਮਾਲਕ ਮਿੰਟੂ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਉਸਦੀਆਂ ਦੋ ਕਾਰਾਂ ਖੜੀਆਂ ਸਨ। ਸਵੇਰੇ 7 ਵਜੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਘਰ ਦੇ ਬਾਹਰ ਉਨ੍ਹਾਂ ਦੀ ਆਈ 20 ਕਾਰ ਮੌਜੂਦ ਨਹੀਂ ਸੀ।

ਜਿਸਤੋਂ ਬਾਅਦ ਜਦ ਉਨ੍ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਚੱਲਿਆ ਕਿ ਚੋਰ ਆਪਣੀ ਕਾਰ ਦੇ ਮਗਰ ਟੋਚਨ ਪਾਕੇ ਉਸਦੀ ਆਈ 20 ਕਾਰ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਅੰਦਰ ਪੁਲਿਸ ਦਾ ਬਿਲਕੁੱਲ ਖੌਫ਼ ਖਤਮ ਹੋ ਚੁੱਕਿਆ ਹੈ। ਇਸੇ ਲਈ ਲਗਾਤਾਰ ਸ਼ਹਿਰ ਵਿੱਚ ਚੋਰੀਆਂ ਹੋ ਰਹੀਆਂ ਨੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਕੰਪਲੇਟ ਵੀ ਉਹ ਕਰ ਚੁੱਕੇ ਹਨ। ਪਰ ਹਾਲੇ ਤੱਕ ਕੋਈ ਕਾਰਵਾਈ ਹੁੰਦੀ ਨਜਰ ਨਹੀਂ ਆ ਰਹੀ। ਉਨ੍ਹਾਂ ਮੰਗ ਕੀਤੀ ਹੈ। ਕਿ ਚੋਰਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਕਾਰ ਵਾਪਿਸ ਕਰਾਈ ਜਾਵੇ।