ਪੰਜਾਬ : ਭਗਵਾਨ ਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸੋਭਾ ਯਾਤਰਾ, ਦੇਖੋ ਵੀਡਿਓ

ਪੰਜਾਬ : ਭਗਵਾਨ ਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸੋਭਾ ਯਾਤਰਾ, ਦੇਖੋ ਵੀਡਿਓ

ਬਟਾਲਾ :  ਵਿਦਵਾਨਾਂ ਨੇ ਆਦਿ ਕਵਿ ਤੇ ਕਰੁਣਾ ਦੇ ਸਾਗਰ ਭਗਵਾਨ ਵਾਲਮੀਕਿ ਜੀ ਦੀ ਮਹਾਨਤਾ ਤੇ ਉਨ੍ਹਾਂ ਵੱਲੋਂ ਰਚਿਤ ਮਹਾਨ ਗ੍ਰੰਥ 'ਰਾਮਾਇਣ' ਬਾਰੇ ਖੋਜ ਭਰਪੂਰ ਜਾਣਕਾਰੀਆਂ ਆਪਣੀਆਂ ਰਚਨਾਵਾਂ 'ਚ ਦਿੱਤੀਆਂ ਹਨ। ਭਾਰਤੀ ਸੰਸਕ੍ਰਿਤੀ ਦੇ ਹਜ਼ਾਰਾਂ ਸਾਲ ਪਹਿਲੇ ਯੁੱਗਾਂ ਵਿਚ ਜੋ ਰਿਸ਼ੀ-ਮੁਨੀ, ਪੀਰ-ਪੈਗ਼ੰਬਰ ਤੇ ਭਗਤ ਹੋਏ ਹਨ, ਉਨ੍ਹਾਂ ਵਿੱਚੋਂ ਭਗਵਾਨ ਵਾਲਮੀਕਿ ਜੀ ਦਾ ਸਥਾਨ ਸਰਵਉੱਚ ਮੰਨਿਆ ਜਾਂਦਾ ਹੈ। ਇਸੇ ਕਰਕੇ ਉਹ 'ਮਹਾਰਿਸ਼ੀ' ਕਹੇ ਜਾਂਦੇ ਹਨ।

 ਰਮਾਇਣ ਦੇ ਰਚਨਹਾਰ ਭਗਵਾਨ ਰਿਸ਼ੀ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੋਭਾ ਯਾਤਰਾ ਬਹੁਤ ਹੀ ਧੂਮ ਧਾਮ ਨਾਲ ਕੱਢੀ ਗਈ। ਇਸ ਯਾਤਰਾ ਵਿੱਚ ਜਿਥੇ ਸਾਰੇ ਭਾਈਚਾਰਿਆਂ ਦੇ ਲੋਕ ਸ਼ਾਮਿਲ ਹੋਏ। ਓਥੇ ਹੀ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਸ਼ਾਮਿਲ ਰਹੇ। ਇਸ ਮੌਕੇ ਸੋਭਾ ਯਾਤਰਾ ਚ ਸ਼ਾਮਿਲ ਲੋਕਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਭਗਵਾਨ ਵਾਲਮੀਕ ਜੀ ਵਲੋਂ ਦਰਸਾਏ ਸਾਂਝੀ ਵਾਲਤੇ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਹੈ। ਓਹਨਾ ਕਿਹਾ ਕਿ ਕਰੂਤੀਆਂ ਤੋਂ ਰਹਿਤ ਜੀਵਨ ਵਤੀਤ ਕਰਨਾ ਚਾਹੀਦਾ ਹੈ ।