ਪੰਜਾਬ : ਸਾਬਕਾ ਸੂਬੇਦਾਰ ਅੱਤੇ ਦੁਕਾਨ ਦੇ ਕਰਿੰਦਿਆਂ 'ਚ ਹੋਇਆ ਝਗੜਾ, ਕੀਤੀ ਕੁਟਮਾਰ, ਦੇਖੋ ਸੀਸੀਟੀਵੀ

ਪੰਜਾਬ : ਸਾਬਕਾ ਸੂਬੇਦਾਰ ਅੱਤੇ ਦੁਕਾਨ ਦੇ ਕਰਿੰਦਿਆਂ 'ਚ ਹੋਇਆ ਝਗੜਾ, ਕੀਤੀ ਕੁਟਮਾਰ, ਦੇਖੋ ਸੀਸੀਟੀਵੀ

ਗੁਰਦਾਸਪੁਰ : ਗਾਲੜੀ ਰੋਡ ਤੇ ਇਕ ਸਾਬਕਾ ਸੂਬੇਦਾਰ ਦਾ ਗੱਡੀ ਦੀ ਓਵਰਟੇਕ ਨੂੰ ਲੈਕੇ ਫਨਿਚਰ ਦੀ ਦੁਕਾਨ ਤੇ ਕੰਮ ਕਰਦੇ ਕੁਝ ਵਿਅਕਿਆਂ ਨਾਲ ਝਗੜਾ ਹੋ ਗਿਆ। ਜਦੋਂ ਸੂਬੇਦਾਰ ਉਹਨਾਂ ਦੀ ਸ਼ਿਕਾਇਤ ਕਰਨ ਲਈ ਦੁਕਾਨ ਮਾਲਕ ਦੇ ਕੋਲ ਪਹੁੰਚਿਆ ਤਾਂ ਗੱਲਬਾਤ ਦੌਰਾਨ ਦੁਕਾਨ ਤੇ ਕੰਮ ਕਰਦੇ ਕਰਿੰਦਿਆਂ ਨੇ ਸਾਬਕਾ ਸੂਬੇਦਾਰ ਬਿਕਰਮਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਬ੍ਥਵਾਲਾ ਬੇਰੀਆਂ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਸਾਰੀ ਘਟਨਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਸਾਬਕਾ ਸੂਬੇਦਾਰ ਬਿਕਰਮਜੀਤ ਸਿੰਘ ਨੇ ਦੱਸਿਆ ਕੀ ਉਹ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਿਹਾ ਸੀ ਜੱਦ ਉਹ ਗਾਹਲੜੀ ਰੋਡ ਤੇ ਪਹੁੰਚਿਆ ਤਾਂ ਇੱਕ ਵਿਅਕਤੀ ਨੇ ਅਚਾਨਕ ਹੀ ਸੜਕ ਉਪਰ ਆਪਣਾ ਆਟੋ ਚਾੜ੍ਹ ਦਿੱਤਾ।

ਜਿਸ ਨਾਲ ਓਸਦੀ ਗੱਡੀ ਇੱਕ ਦੂਸਰੇ ਮੋਟਸਾਈਕਲ ਨਾਲ ਟਕਰਾਉਣ ਤੋਂ ਬਾਲ-ਬਾਲ ਬਚੀ। ਜਦੌ ਉਹ ਇੱਸ ਵਿਅਕਤੀ ਦੀ ਸ਼ਿਕਾਇਤ ਕਰਨ ਲਈ ਦੁਕਾਨ ਦੇ ਮਾਲਿਕ ਕੋਲ਼ ਪਹੁੰਚਾ ਤਾਂ ਦੁਕਾਨ ਦੇ ਮਾਲਿਕ ਨੇ ਉਸ ਨਾਲ ਗਾਲਿਗਲੋਚ ਕਰਨਾਂ ਸ਼ੁਰੂ ਕਰ ਦਿੱਤਾ। ਦੁਕਾਨ ਤੇ ਲੱਗੇ ਕਰਿੰਦਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੀ ਬੁਰੀ ਤਰ੍ਹਾਂ ਦੇ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਸਾਬਕਾ ਸੂਬੇਦਾਰ ਨੇ ਆਰੋਪ ਲਗਾਏ ਹਨ ਕਿ ਉਹ ਅੰਮ੍ਰਿਤਧਾਰੀ ਹੈ ਅਤੇ ਉਸਦੇ ਵਾਲ਼ਾ ਦੀ ਵੀ ਬੇਅਦਬੀ ਕੀਤੀ ਹੈ। 

ਫਰਨੀਚਰ ਦੀ ਦੁਕਾਨ ਦੇ ਮਾਲਿਕ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਬਕਾ ਫੌਜੀ ਗੱਡੀ ਦੀ ਓਵਰਟੇਕ ਨੂੰ ਲੈਕੇ ਉਹਨਾਂ ਦੀ ਦੁਕਾਨ ਤੇ ਕੰਮ ਕਰਦੇ ਇਕ ਡਰਾਇਵਰ ਨਾਲ ਬਹਿਸ ਹੋਈ ਸੀ। ਉਹਨਾਂ ਕਿਹਾ ਕਿ ਇਸ ਦੀ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਇਹ ਦੁਕਾਨ ਤੇ ਆ ਕੇ ਡਰਾਈਵਰ ਦੀ ਸ਼ਿਕਾਇਤ ਕਰ ਰਿਹਾ ਸੀ। ਇਸੇ ਦੌਰਾਨ ਇਸ ਨੇ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ। ਬਾਕੀ ਇਹਨਾਂ ਨੇ ਅਤੇ ਦੁਕਾਨ ਤੇ ਕੰਮ ਕਰਦੇ ਮੁੰਡਿਆਂ ਨਾਲ ਉਲਝਣ ਲੱਗ ਪਿਆ ਅਤੇ ਫਿਰ ਹੱਥੋਂ ਪਾਈ ਸ਼ੁਰੂ ਹੋ ਗਈ ਉਸਨੇ ਕਿਹਾ ਕਿ ਪਹਿਲਾਂ ਹੱਥੋਂ ਪਾਈ ਇੱਸ ਸਾਬਕਾ ਫੌਜੀ ਵੱਲੋਂ ਕੀਤੀ ਗਈ ਹੈ। ਥਾਣਾ ਸਦਰ ਪੁਲਿਸ ਦੇ ਐਸ.ਐਚ.ਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਖਮੀ ਹੋਏ ਸਾਬਕਾ ਸੂਬੇਦਾਰ ਦਾ ਸਿਵਿਲ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ਼ ਤੋਂ ਐਮਐਲਆਰ ਰਿਪੋਰਟ ਆਉਣ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।