ਬਟਾਲਾ : ਗੁਜਰਾਂ ਦੇ ਵਾੜੇ ਤੋਂ ਛੁਡਵਾਇਆ ਮੱਧਬੁਧੀ ਬੰਦੁਆ ਮਜਦੂਰ ਜੋ ਲੰਬੇ ਸਮੇਂ ਤੋਂ ਰੱਖਿਆ ਸੀ ਗੁਜਰਾਂ ਨੇ ਆਪਣੇ ਕੋਲ ਅਤੇ 24 ਘੰਟੇ ਕੰਮ ਕਰਵਾਉਂਦੇ ਸੀ। ਇਹ ਵਿਅਕਤੀ ਨਾ ਤੇ ਬੋਲ ਸਕਦਾ ਹੈ ਅਤੇ ਸ਼ਰੀਰਕ ਪੱਖੋਂ ਵੀ ਅਪਾਹਿਜ ਹੈ।
ਏਥੋਂ ਤੱਕ ਕਿ ਸਰਦੀ ਦੇ ਮੋਸਮ ਵਿੱਚ ਇਸ ਬੰਦੁਆ ਮਜਦੂਰ ਦੇ ਪੈਰਾਂ ਵਿੱਚ ਚੱਪਲਾਂ ਵੀ ਨਹੀਂ ਸਨ। ਜਦੋ ਸਮਾਜ ਸੇਵੀ ਸੰਸਥਾ ਦੇ ਲੋਕਾਂ ਨੇ ਆਕੇ ਇਸ ਮਜਦੂਰ ਨੂੰ ਗੁਜਰਾਂ ਦੇ ਡੇਰੇ ਤੋਂ ਆਜ਼ਾਦ ਕਰਵਾਇਆ ਤੇ ਇਸ ਮਜਦੂਰ ਦੇ ਚਹਰੇ ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ।