ਪੰਜਾਬ : ਸੁਲਤਾਨਪੁਰ ਲੋਧੀ ਮਾਮਲੇ 'ਚ ਬਿਆਨਬਾਜ਼ੀ ਦੇਣ ਵਾਲਿਆਂ ਦੇ ਖਿਲਾਫ ਨਿਹੰਗ ਜਥੇਬੰਦੀਆਂ ਹੋਈਆਂ ਤੱਤੀਆਂ, ਦੇਖੋ ਵੀਡਿਓ

ਪੰਜਾਬ : ਸੁਲਤਾਨਪੁਰ ਲੋਧੀ ਮਾਮਲੇ 'ਚ ਬਿਆਨਬਾਜ਼ੀ ਦੇਣ ਵਾਲਿਆਂ ਦੇ ਖਿਲਾਫ ਨਿਹੰਗ ਜਥੇਬੰਦੀਆਂ ਹੋਈਆਂ ਤੱਤੀਆਂ, ਦੇਖੋ ਵੀਡਿਓ

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ 'ਚ ਮਾਮਲਾ ਗਰਮਾਣ ਤੋਂ ਬਾਅਦ, ਬਿਆਨ ਬਾਜੀ ਦੇਣ ਵਾਲੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਸ਼ਿਵ ਸੇਨਾ ਆਗੂ ਖਿਲਾਫ ਨਿਹੰਗ ਜਥੇਬੰਦੀਆਂ ਤੱਤੀਆਂ ਹੋਈਆਂ। ਮਾਮਲੇ ਨੂੰ ਦੇਖਦੇ ਹੋਏ ਬਿਆਨਬਾਜ਼ੀ ਦੇਣ ਵਾਲਿਆਂ ਦੇ ਖਿਲਾਫ ਨਿਹੰਗ ਜਥੇਬੰਦੀਆਂ ਹੋਈਆਂ ਤੱਤੀਆਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘਾਂ ਨੇ ਦੱਸਿਆ ਕਿ ਕੁਝ ਸ਼ਿਵ ਸੇਨਾ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਲੋਕਾਂ ਨੂੰ ਗੁਮਰਾਹ ਕਰਨ ਦੇ ਲਈ ਗਲਤ ਬਿਆਨਬਾਜੀ ਦੇ ਰਹੇ ਹਨ।

ਜੋ ਸਰਾਸਰ ਬਰਦਾਸ਼ ਨਹੀਂ ਕੀਤੀ ਜਾਵੇਗੀ। ਸੁਲਤਾਨਪੁਰ ਲੋਧੀ ਦਾ ਮਾਮਲਾ ਇਹ 2 ਸਿੱਖ ਜਥੇਬੰਦੀਆਂ ਦਾ ਆਪਸ ਦਾ ਮਾਮਲਾ ਹੈ ਜੋ ਹੁਣ ਤੱਕ ਸੁਲਝ ਵੀ ਚੁੱਕਾ ਹੈ, ਪਰ ਰਵਨੀਤ ਬਿੱਟੂ ਬਿਆਨਬਾਜੀ ਦੇ ਕੇ ਲੋਕਾਂ ਵਿੱਚ ਗਲਤ ਮੈਸੇਜ ਦੇ ਰਿਹਾ ਹੈ। ਜੋ ਸਰਾਸਰ ਬਰਦਾਸ਼ ਨਹੀਂ ਕੀਤਾ ਜਾਵੇਗਾ। ਅਗਰ ਦੁਬਾਰਾ ਤੇ ਇਹਨਾਂ ਦੀ ਬਿਆਨਬਾਜੀ ਆਉਂਦੀ ਹੈ ਤਾਂ ਫਿਰ ਸਿੱਖ ਜਥੇਬੰਦੀਆਂ ਤਿਆਰ ਬਰ ਤਿਆਰ ਹਨ।