ਪੰਜਾਬ : ਆਯੁਸ਼ਮਾਨ ਕਾਰਡ ਬਣਾਉਣ ਦੇ ਨਾਂ ਤੇ ਠੱਗੀ ਦਾ ਪਰਦਾਫਾਸ਼, ਦੇਖੋ ਵੀਡਿਓ

ਪੰਜਾਬ : ਆਯੁਸ਼ਮਾਨ ਕਾਰਡ ਬਣਾਉਣ ਦੇ ਨਾਂ ਤੇ ਠੱਗੀ ਦਾ ਪਰਦਾਫਾਸ਼, ਦੇਖੋ ਵੀਡਿਓ

ਅੰਮ੍ਰਿਤਸਰ : ਵਿੱਚ ਠੱਗ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ ਠੱਗੀ ਮਾਰਨ ਦੇ ਨਵੇਂ ਤੋਂ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਛੇਹਾਰਟਾ ਇਲਾਕੇ ਦਾ ਹੈ ਜਿੱਥੇ ਕੁਝ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਆਯੁਸ਼ਮਾਨ ਕਾਰਡ ਬਣਾਉਣ ਦਾ ਨਾਮ ਤੇ ਉਹਨਾਂ ਦੇ ਫਾਰਮ ਭਰ ਕੇ ਉਹਨਾਂ ਤੋਂ 100-100 ਰੁਪਏ ਠੱਗੇ ਜਾ ਰਹੇ ਸਨ। ਅਤੇ ਇਸ ਗੱਲ ਦੀ ਖਬਰ ਜਦੋਂ ਯੂਥ ਕਾਂਗਰਸ ਦੇ ਆਗੂਆਂ ਨੂੰ ਹੋਈ ਤਾਂ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਇਸ ਦੀ ਪੜਤਾਲ ਕੀਤੀ ਗਈ। ਬਾਅਦ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਆਯੁਸ਼ਮਾਨ ਕਾਰਡ ਬਣਾਉਣ ਦਾ ਕਿਸੇ ਵੀ ਤਰੀਕੇ ਦਾ ਕੋਈ ਪੈਸਾ ਨਹੀਂ ਲੱਗਦਾ। ਲੇਕਿਨ ਇਹਨਾਂ ਠੱਗਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਠੱਗੇ ਜਾ ਰਹੇ ਹਨ। ਜਿਸ ਤੋਂ ਬਾਅਦ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਰਾਹੁਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।

ਇਹਨਾਂ ਠੱਗਾਂ ਵੱਲੋਂ ਲੋਕਾਂ ਕੋਲੋਂ ਠੱਗੇ ਪੈਸੇ ਲੋਕਾਂ ਨੂੰ ਵਾਪਸ ਦਵਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਦੱਸਿਆ ਕਿ ਆਯੁਸ਼ਮਾਨ ਕਾਰਡ ਬਣਾਉਣ ਦਾ ਕਿਸੇ ਵੀ ਤਰੀਕੇ ਦਾ ਕੋਈ ਪੈਸਾ ਨਹੀਂ ਲੱਗਦਾ ਅਤੇ ਅਜਿਹੇ ਕੰਮ ਲੋਕਾਂ ਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਜਾ ਕੇ ਕਰਵਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਦੂਸਰੇ ਪਾਸੇ ਇਹ ਕੁਝ ਲੋਕ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਤੋਂ ਠੱਗੀ ਮਾਰ ਕੇ ਆਪਣੀ ਦਿਹਾੜੀ ਬਣਾ ਕੇ ਗਾਂਹ ਜਾਂਦੇ ਹਨ ਤੇ ਲੋਕ ਖੱਜਲ ਖਵਾਰ ਹੁੰਦੇ ਹਨ। ਉਹਨਾਂ ਕਿਹਾ ਕਿ ਅੱਜ ਵੀ ਇਹਨਾਂ ਸ਼ਾਤਰ ਠੱਗਾਂ ਵੱਲੋਂ ਦੋ ਤੋਂ ਤਿੰਨ ਹਜਾਰ ਰੁਪਏ ਲੋਕਾਂ ਕੋਲੋਂ ਠੱਗ ਲਿੱਤੇ ਗਏ ਸਨ। ਲੇਕਿਨ ਹੁਣ ਉਹਨਾਂ ਵੱਲੋਂ ਸਾਰੇ ਲੋਕਾਂ ਦੇ ਪੈਸੇ ਵਾਪਸ ਦਵਾਏ ਗਏ ਹਨ।