ਪੰਜਾਬ : ਆਪਣੇ ਘਰ ਛੱਡ ਸੜਕਾਂ ਤੇ ਚ ਰਹਿਣ ਨੂੰ ਮਜ਼ਬੂਰ ਹੋਏ ਕਿਸਾਨ, NDRF ਦੀਆ ਟੀਮਾਂ ਕਰ ਰਹੀਆਂ ਮਦਦ, ਦੇਖੋ ਵਿਡਿਓ

ਪੰਜਾਬ : ਆਪਣੇ ਘਰ ਛੱਡ ਸੜਕਾਂ ਤੇ ਚ ਰਹਿਣ ਨੂੰ ਮਜ਼ਬੂਰ ਹੋਏ ਕਿਸਾਨ, NDRF ਦੀਆ ਟੀਮਾਂ ਕਰ ਰਹੀਆਂ ਮਦਦ, ਦੇਖੋ ਵਿਡਿਓ

ਗੁਰਦਾਸਪੁਰ : ਬਿਆਸ ਦਰਿਆ ਦੀ ਮਾਰ ਹੇਠ ਜਿਲਾ ਗੁਰਦਾਸਪੁਰ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਅਤੇ ਆਪਣੇ ਘਰ ਛੱਡ ਉਚੇ ਥਾਵਾਂ ਤੇ ਬੈਠੇ ਹਨ। ਉਥੇ ਹੀ ਲੋਕਾਂ ਦਾ ਦੁਖੜਾ ਸੁਣ ਨਹੀਂ ਹੁੰਦਾ ਹਰਗੋਬਿੰਦਪੁਰ ਇਲਾਕੇ ਦੇ ਪਿੰਡਾਂ ਦੇ ਕਈ ਲੋਕ ਘਰ ਛੱਡ ਆਪਣੇ ਪਾਣੀ ਚ ਡੁਬੇ ਹੋਏ ਪੱਕੇ ਘਰਾਂ ਦੇ ਸਾਮਣੇ ਸੜਕ ਦੇ ਕੰਡੇ ਖੁਲੇ ਅਸਮਾਨ ਚ ਰਹਿਣ ਬਸੇਰਾ ਕਰ ਰਹੇ ਹਨ, ਉਹਨਾਂ ਦਾ ਕਹਿਣਾ ਹੈ ਕਿ ਘਰ ਤਾ ਪੂਰੀ ਤਰ੍ਹਾਂ ਡੁੱਬ ਚੁਕੇ ਹਨ ਅਤੇ ਫ਼ਸਲਾਂ ਵੀ ਤਬਾਹ ਹੋ ਗਈਆਂ ਉਥੇ ਹੀ ਇਹ ਵੀ ਮਲਾਲ ਹੈ ਕਿ ਉਹਨਾਂ ਦਾ ਜਿਲਾ ਦਾ ਆਖਰੀ ਪਿੰਡ ਹੈ ਅਤੇ ਇਥੇ ਉਹਨਾਂ ਦੀ ਮਦਦ ਲਈ ਕੋਈ ਪ੍ਰਸ਼ਾਸ਼ਨ ਦਾ ਅੱਧਕਾਰੀ ਨਹੀਂ ਆਇਆ।

ਪਰਿਵਾਰ ਦਾ ਕਹਿਣਾ ਹੈ ਕਿ ਘਰ ਛੱਡਣ ਨੂੰ ਦਿਲ ਨਹੀਂ ਹੁੰਦਾ ਸੀ ਅਚਾਨਕ ਪਾਣੀ ਇਨ੍ਹਾਂ ਆਇਆ ਕਿ ਜਦ ਘਰ ਛੱਡੇ ਤਾ 5 ਫੁੱਟ ਤੋਂ ਵੱਧ ਪਾਣੀ ਸੀ ਅਤੇ ਬੱਚਿਆਂ ਨੂੰ ਬੜੀ ਮੁਸ਼ਕਿਲ ਬਾਹਰ ਲਿਆਂਦਾ ਅਤੇ ਹੁਣ ਖੁਲੇ ਅਸਮਾਨ ਮੰਜਿਆਂ ਤੇ ਬੈਠੇ ਹਨ ਜਦਕਿ ਟਰੈਕਟਰ ਟਰਾਲੀ ਹੀ ਆਸਰਾ ਬਣੀ ਹੋਈ ਹੈ। ਉਧਰ ਜਿਲਾ ਗੁਰਦਾਸਪੁਰ ਅਤੇ ਹੋਸ਼ਿਆਰਪੁਰ ਦੇ ਪਿੰਡਾਂ ਚ ਬਿਆਸ ਦਰਿਆ ਨਾਲ ਵੱਡੀ ਮਾਰ ਹੈ ਅਤੇ ਬਹੁਤ ਪਿੰਡ ਦਰਿਆ ਦੀ ਮਾਰ ਹੇਠ ਹਨ ਉਥੇ ਹੀ ਪਿੰਡਾਂ ਚ ਡੇਰਿਆਂ ਚ ਜਿਥੇ ਲੋਕ ਫਸੇ ਹਨ ਉਹਨਾਂ ਦੀ ਮਦਦ ਲਈ NDRF ਦੀਆ ਟੀਮਾਂ ਕੰਮ ਕਰ ਰਹੀਆਂ ਹਨ।