ਪੰਜਾਬ : ਅੰਗਹੀਣ ਪਰਿਵਾਰ ਇਸ ਤਰ੍ਹਾਂ ਗੁਜ਼ਾਰਾ ਕਰਨ ਲਈ ਮਜਬੂਰ, ਦੇਖੋ ਵੀਡਿਓ

ਪੰਜਾਬ : ਅੰਗਹੀਣ ਪਰਿਵਾਰ ਇਸ ਤਰ੍ਹਾਂ ਗੁਜ਼ਾਰਾ ਕਰਨ ਲਈ ਮਜਬੂਰ, ਦੇਖੋ ਵੀਡਿਓ

ਲੁਧਿਆਣਾ : ਜਿੱਥੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਨਵਾਂ ਸਾਲ ਮਨਾਉਣ ਲਈ ਪਹਾੜੀ ਖੇਤਰਾਂ ਵਿੱਚ ਜਾ ਰਹੇ ਹਨ। ਉੱਥੇ ਇੱਕ ਅੰਗਹੀਣ ਪਰਿਵਾਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਚਾਹ ਦੀ ਦੁਕਾਨ ਚਲਾਉਂਦਾ ਹੈ। ਦੁਕਾਨ ਵਿੱਚ ਹੀ ਨਵੇਂ ਸਾਲ ਦਾ ਜਸ਼ਨ ਮਨਾਏਗਾ।

ਜਾਣਕਾਰੀ ਦਿੰਦਿਆਂ ਦੁਕਾਨਦਾਰ ਸੋਨੂੰ ਨੇ ਦੱਸਿਆ ਕਿ ਜਿੱਥੇ ਲੋਕ ਆਪਣੇ ਦੋਸਤਾਂ-ਮਿੱਤਰਾਂ ਅਤੇ ਪਰਿਵਾਰਾਂ ਸਮੇਤ ਪਹਾੜੀ ਇਲਾਕਿਆਂ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਹਨ। ਉਥੇ ਮਾੜੀ ਆਰਥਿਕ ਹਾਲਤ ਅਤੇ ਅੰਗਹੀਣ ਹੋਣ ਕਾਰਨ ਉਹ ਪਹਾੜੀ ਇਲਾਕਿਆਂ 'ਚ ਨਹੀਂ ਜਾ ਸਕਦੇ। ਇੱਥੇ ਰਹਿ ਕੇ ਉਹ ਪਰਿਵਾਰ ਨਵਾਂ ਸਾਲ ਮਨਾਉਣਗੇ।