ਪੰਜਾਬ : ਕਾਂਗਰਸ ਨੇ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਵੱਡੇ ਸਵਾਲ, ਦੇਖੋ ਵੀਡਿਓ

ਪੰਜਾਬ : ਕਾਂਗਰਸ ਨੇ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਵੱਡੇ ਸਵਾਲ, ਦੇਖੋ ਵੀਡਿਓ

ਬਠਿੰਡਾ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਵੱਲੋਂ ਨਸ਼ੇ ਦੇ ਖਿਲਾਫ ਰੈਲੀ ਕੀਤੀ ਗਈ। ਪਰ ਇਹ ਰੈਲੀ ਨਸ਼ੇ ਖਿਲਾਫ ਘੱਟ ਸਿਆਸੀ ਰੈਲੀ ਨਜ਼ਰ ਆਈ। ਜਿੱਥੇ ਕਾਂਗਰਸ ਪਾਰਟੀ ਦੀ ਸਮੁੱਚ ਲੀਡਰਸ਼ਿਪ ਵੱਲੋਂ ਕਾਂਗਰਸ ਪਾਰਟੀ ਜਿੰਦਾਬਾਦ ਅਤੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਰੇ ਗੂੰਜਦੇ ਨਜ਼ਰ ਆਏ। ਕਾਂਗਰਸ ਪਾਰਟੀ ਦੇ ਬੁਲਾਰੇ ਆਪਣੀ ਪਾਰਟੀ ਦੀ ਲੀਡਰਸ਼ਿਪ ਦੀ ਸਲਾਗਾ ਕਰਦਿਆਂ ਇੰਨੇ ਕੁ ਗੱਲ ਭੁੱਲ ਗਈ ਕੀ ਕੈਪਟਨ ਅਮਰਿੰਦਰ ਸਿੰਘ ਹੀ ਉਹਨਾਂ ਦੀ ਪਾਰਟੀ ਹੁਣ ਛੱਡ ਚੁੱਕੇ ਹਨ, ਚੇਤਾ ਆਇਆ ਤਾਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਜਿੰਦਾਬਾਦ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ ਦੇ ਨਾਰੇ ਲਗਵਾ ਕੇ ਗੱਲ ਨੂੰ ਟਾਲਿਆ।

ਇਸ ਰੈਲੀ ਦੇ ਵਿੱਚ ਸਿਰਕਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਆਸੂ ਮੁੱਖ ਕਤਾਰ ਦੇ ਵਿੱਚ ਬੈਠੇ ਨਜ਼ਰ ਆਏ। ਵੱਖ ਵੱਖ ਬੁਲਾਰਿਆਂ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆ ਹੋਇਆ ਆਮ ਆਦਮੀ ਪਾਰਟੀ ਦੇ ਖਿਲਾਫ ਨਿਸ਼ਾਨਾ ਸਾਧਿਆ। ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਰੈਲੀ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅੱਜ ਪੰਜਾਬ ਦੀ ਸਥਿਤੀ ਨਸ਼ੇ ਦੇ ਕਾਰਨ ਇਹ ਹੋ ਚੁੱਕੀ ਹੈ ਕਿ ਹਰ ਬੱਚਾ-ਬੱਚਾ ਇਸ ਗੱਲ ਤੋਂ ਵਾਕਫ ਹੈ ਕਿ ਪੰਜਾਬ ਦੇ ਹਾਲਾਤ ਕਿਸ ਤਰੀਕੇ ਦੇ ਹਨ।

ਦੂਜੇ ਪਾਸੇ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਭਾਵਨਾ ਨੂੰ ਲੈ ਕੇ ਸਾਡੇ ਲੀਡਰਾਂ ਨੂੰ ਵਿਜੀਲੈਂਸ ਦਾ ਡਰ ਦਿਖਾ ਕੇ ਗ੍ਰਿਫਤਾਰ ਕਰ ਰਹੀ। ਬਲਕਿ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਚਿੰਤਿਤ ਨਹੀਂ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਪੰਜਾਬ ਦੇ ਵਿੱਚ ਵਿਸ਼ੇਸ਼ ਵਿਧਾਨ ਸਭਾ ਦੇ ਵਿੱਚ ਸਤਰ ਬੁਲਾ ਕੇ ਨਸ਼ੇ ਦੇ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ। ਫਿਰ ਅਸੀਂ ਵੀ ਵਿਰੋਧੀ ਧਿਰ ਦਾ ਕਿਰਦਾਰ ਨਿਭਾਉਂਦਿਆਂ। ਇਸ ਨਸ਼ੇ ਦੇ ਠੱਲ ਪਾਉਣ ਦੇ ਲਈ ਯੋਗਦਾਨ ਦੇ ਸਕਾਂਗੇ।