ਪੰਜਾਬ : ਚੋਰ ਨੂੰ ਖੰਭੇ ਨਾਲ ਬਨ੍ਹ ਕੇ ਲੋਕਾਂ ਨੇ ਕੀਤੀ ਛਿੱਤਰਪਰੇਡ, ਦੇਖੋ ਵੀਡਿਓ

ਪੰਜਾਬ :  ਚੋਰ ਨੂੰ ਖੰਭੇ ਨਾਲ ਬਨ੍ਹ ਕੇ ਲੋਕਾਂ ਨੇ ਕੀਤੀ ਛਿੱਤਰਪਰੇਡ, ਦੇਖੋ ਵੀਡਿਓ

ਬਟਾਲਾ : ਪੰਜਾਬ 'ਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀ ਰਹੀਆਂ ਹਨ। ਹਰ ਰੋਜ਼ ਹੋ ਰਹੀਆਂ ਲੁੱਟਾਂ ਖੋਹਾਂ ਦੇ ਨਾਲ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ, ਕਿ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਲਗਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਲੋਕਾਂ ਨੇ ਖੁੱਦ ਹੀ ਚੋਰ ਨੂੰ ਕਾਬੁ ਕਰ ਕੇ ਖੰਭੇ ਨਾਲ ਬਨ੍ਹ ਦਿਤਾ।

ਮਾਮਲਾ ਬਟਾਲਾ ਦੇ ਖਜੂਰੀ ਗੇਟ ਦਾ ਹੈ ਜਿਥੇ ਖੋਸਲਾ ਦੁਕਾਨ ਤੋਂ ਇਕ ਚੋਰ ਨੇ ਗਰਮ ਚਾਦਰ ਚੋਰੀ ਕਰਕੇ ਫਰਾਰ ਹੋ ਗਿਆ। ਪਰ ਚੋਰੀ ਦਾ ਪਤਾ ਚਲਦੇ ਹੀ ਦੁਕਨਾਦਾਰ ਨੇ ਪਿੱਛਾ ਕਰਦੇ ਕਰਦੇ ਹੋਏ ਚੋਰ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੁ ਕਰ ਲਿਆ। ਜਿਸ ਤੋ ਬਾਅਦ ਚੌਂਕ ਚ ਖੰਭੇ ਨਾਲ ਬਨ੍ਹ ਲਿਆ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਖੰਭੇ ਨਾਲੋਂ ਚੋਰ ਨੂੰ ਖੁਲਵਾ ਕੇ ਆਪਣੇ ਅਧੀਨ ਕਾਬੂ ਕਰਦੇ ਹੋਏ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।