ਪੰਜਾਬ : ਫੁੱਲਾਂ ਵਾਲੀ ਕਾਰ ਅਤੇ ਮੁੰਡੇ ਦੇ ਮੱਥੇ ਤੇ ਸੱਜਿਆ ਰਹਿ ਗਿਆ ਸਿਹਰਾ, ਮੌਕੇ 'ਤੇ ਪਹੁੰਚੀ ਪੁਲਿਸ, ਦੇਖੋ ਵੀਡਿਓ

ਪੰਜਾਬ :  ਫੁੱਲਾਂ ਵਾਲੀ ਕਾਰ ਅਤੇ ਮੁੰਡੇ ਦੇ ਮੱਥੇ ਤੇ ਸੱਜਿਆ ਰਹਿ ਗਿਆ ਸਿਹਰਾ, ਮੌਕੇ 'ਤੇ ਪਹੁੰਚੀ ਪੁਲਿਸ, ਦੇਖੋ ਵੀਡਿਓ

ਅੰਮ੍ਰਿਤਸਰ : ਮੋਕਮਪੁਰਾ ਇਲਾਕੇ ਵਿੱਚ ਉਸ ਸਮੇਂ ਹਾਈ ਵੋਲਟ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ 16 ਸਾਲ ਦੀ ਨਾਬਾਲਿਗ ਲੜਕੀ ਦਾ ਵਿਆਹ ਇੱਕ ਅਪਾਹਿਜ਼ ਲੜਕੇ ਨਾਲ ਹੋਣ ਜਾ ਰਿਹਾ ਸੀ। ਇਸ ਦੀ ਖਬਰ ਸਮਾਜਸੇਵੀ ਸੰਸਥਾ ਨੂੰ ਪਹੁੰਚੀ ਤਾਂ ਸਮਾਜ ਸੇਵੀ ਸੰਸਥਾ ਵੱਲੋਂ ਪੁਲਿਸ ਨੂੰ ਨਾਲ ਲਿਜਾ ਕੇ ਮੌਕੇ ਤੇ ਵਿਆਹ ਨੂੰ ਰੁਕਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਆਹ ਵਾਲੇ ਲੜਕੇ ਦੀ ਮਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਲੜਕੀ ਨਾਲ ਵਿਆਹ ਹੋ ਰਿਹਾ ਉਹ ਉਸ ਦੀ ਭਤੀਜੀ ਹੀ ਹੈ ਅਤੇ ਉਸਦਾ ਲੜਕਾ ਅਪਾਹਿਜ ਹੈ ਅਤੇ ਉਨਾਂ ਦੀ ਆਪਸੀ ਰਜ਼ਾਮੰਦੀ ਦੇ ਨਾਲ ਹੀ ਇਹ ਵਿਆਹ ਹੋਣ ਜਾ ਰਿਹਾ ਸੀ। ਲੇਕਿਨ ਮੌਕੇ ਤੇ ਪੁਲਿਸ ਨੇ ਅਤੇ ਸਮਾਜ ਸੇਵੀ ਸੰਸਥਾ ਨੇ ਪਹੁੰਚ ਕੇ ਇਸ ਵਿਆਹ ਨੂੰ ਰਕਵਾ ਦਿੱਤਾ।

ਉਹਨਾਂ ਕਿਹਾ ਕਿ ਸਾਡੀ ਗਲਤੀ ਹੈ ਕਿ ਅਸੀਂ ਨਾਬਾਲਿਕ ਲੜਕੀ ਦਾ ਵਿਆਹ ਕਰਵਾ ਰਹੇ ਸਾਂ। ਇਸ ਦੇ ਨਾਲ ਹੀ ਬੋਲਦੇ ਹੋਏ ਲੜਕੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਲੜਕਾ ਅਪਾਹਜ ਹੈ ਅਤੇ ਉਸਦੇ ਦਿਮਾਗ ਤੇ ਸੱਟ ਲੱਗੀ ਹੋਈ ਹੈ। ਜਿਸ ਕਰਕੇ ਉਹ ਚੱਲ ਫਿਰ ਵੀ ਨਹੀਂ ਸਕਦਾ ਅਤੇ ਹੁਣ ਉਹ ਹੱਥ ਜੋੜ ਕੇ ਆਪਣੀ ਗਲਤੀ ਜਰੂਰ ਮੰਨਦੇ ਹਨ। ਦੂਸਰੇ ਪਾਸੇ ਇਸ ਮਾਮਲੇ ਚ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸਮਾਜਸੇਵੀ ਸੰਸਥਾ ਵੱਲੋਂ ਤੇ ਡੀਸੀ ਦਫਤਰ ਤੋਂ ਜਾਣਕਾਰੀ ਮਿਲੀ ਸੀ ਕਿ ਮੁਹਕਮਪੁਰਾ ਇਲਾਕੇ ਵਿੱਚ ਨਬਾਲਿਕ ਲੜਕੀ ਦਾ ਵਿਆਹ ਉਸਦੇ ਹੀ ਮਾਮੇ ਦੇ ਲੜਕੇ ਦੇ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧ ਵਿੱਚ ਪੁਲਿਸ ਨੇ ਮੌਕੇ ਤੇ ਜਾ ਕੇ ਰੇਡ ਕਰਕੇ ਇਸ ਵਿਆਹ ਨੂੰ ਰੁਕਵਾਇਆ ਹੈ।