ਪੰਜਾਬ: 22 ਫਰਵਰੀ ਨੂੰ ਬੰਦ ਰਹਿਣਗੇ ਪੈਟਰੋਲ ਪੰਪ, ਦੇਖੇ ਵੀਡੀਓ

ਪੰਜਾਬ: 22 ਫਰਵਰੀ ਨੂੰ ਬੰਦ ਰਹਿਣਗੇ ਪੈਟਰੋਲ ਪੰਪ, ਦੇਖੇ ਵੀਡੀਓ

ਲੁਧਿਆਣਾ: ਤੇਲ ਕੰਪਨੀਆਂ ਤੋਂ ਕਮਿਸ਼ਨ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਜਿਲੇ ਦੇ ਪੈਟਰੋਲ ਪੰਪ ਸੰਚਾਲਕਾ ਵੱਲੋਂ ਅੱਜ 15 ਫਰਵਰੀ ਨੂੰ ਨੌ ਪਰਚੇਸ ਡੇ ਦਾ ਐਲਾਨ ਕੀਤਾ ਗਿਆ। ਜਿਸ ਕਰਕੇ ਪੰਪ ਸੰਚਾਲਕਾ ਨੇ ਕੰਪਨੀਆਂ ਪਾਸੋਂ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਨਹੀਂ ਕੀਤੀ। ਇਸਦੇ ਨਾਲ ਹੀ ਪੰਪ ਸੰਚਾਲਕਾ ਵਲੋਂ 22 ਫਰਵਰੀ ਨੂੰ ਨੌ ਸੇਲ ਡੇ ਦਾ ਵੀ ਐਲਾਨ ਕੀਤਾ ਗਿਆ। 

ਮੀਟਿੰਗ ਤੋਂ ਬਾਅਦ ਪੈਟਰੋਲ ਪੰਪ ਸੰਚਾਲਕਾਂ ਦੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਪੰਪ ਸੰਚਾਲਕਾਂ ਦੀ ਕਮਿਸ਼ਨ ਵਿੱਚ ਵਾਧਾ ਨਹੀਂ ਹੋਇਆ ਹੈ। ਜਦਕਿ ਇਸ ਦੇ ਮੁਕਾਬਲੇ ਮਹਿੰਗਾਈ ਕਈ ਗੁਣਾ ਵੱਧ ਗਈ ਹੈ। ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰਦੇ ਹੋਏ ਉਹਨਾਂ ਵੱਲੋਂ ਨੌ ਪਰਜੇਸ ਡੇ ਮਨਾਇਆ ਗਿਆ ਹੈ। 

ਜਦਕਿ 22 ਫਰਵਰੀ ਨੂੰ ਨੌ ਸੇਲ ਡੇ ਮਨਾਇਆ ਜਾਵੇਗਾ, ਜਿਸ ਦੇ ਤਹਿਤ ਨਾ ਤਾਂ ਪੈਟਰੋਲ ਤੇ ਡੀਜ਼ਲ ਖਰੀਦਿਆ ਜਾਵੇਗਾ ਅਤੇ ਨਾ ਹੀ ਵੇਚਿਆ ਜਾਵੇਗਾ। ਜੇਕਰ ਫਿਰ ਵੀ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ ਤਾਂ ਉਹਨਾਂ ਦੀ ਸੂਬਾ ਪੱਧਰੀ ਤੇ ਦੇਸ਼ ਪਧਰੀ ਜਥੇਬੰਦੀ ਅਗਲਾ ਫੈਸਲਾ ਲਵੇਗੀ। 

ਹਾਲਾਂਕਿ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਿੱਚ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। ਪੈਟਰੋਲ ਪੰਪ ਸੰਚਾਲਕਾ ਨੇ ਸਪਸ਼ਟ ਕੀਤਾ ਕਿ ਉਹਨਾਂ ਕੋਲ ਤੇਲ ਦਾ ਪੂਰਾ ਸਟੋਕ ਹੈ ਅਤੇ ਲੋਕ ਕਿਸੇ ਵੀ ਤਰ੍ਹਾਂ ਦੀ ਚਿੰਤਾ ਵਿੱਚ ਨਾ ਪੈਣ।