ਸਰਕਾਰ ਵਿਰੁੱਧ ਕੱਚੇ ਅਧਿਆਪਕ ਕਰਨਗੇ ਰੋਸ ਰੈਲੀ

ਸਰਕਾਰ ਵਿਰੁੱਧ ਕੱਚੇ ਅਧਿਆਪਕ ਕਰਨਗੇ ਰੋਸ ਰੈਲੀ

ਜਲੰਧਰ / ਵਰੁਣ : ਸਰਕਾਰਾਂ ਬਦਲਦੀਆਂ ਰਹੀਆਂ, ਪਰ ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ. ਅਧਿਆਪਕਾਂ ਦਾ ਵਕਤ ਨਹੀਂ ਬਦਲਿਆ, ਮਹਿਜ਼ 6 ਹਜ਼ਾਰ ਰੁਪਏ ਮਹੀਨਾ ਤਨਖਾਹ ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਸੂਬੇ ਦੇ ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ. ਅਧਿਆਪਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਵਾਅਦਾ ਅਜੇ ਤੱਕ ਵੀ ਪੂਰਾ ਨਹੀਂ ਹੋਇਆ ।

ਬੀਤੀ 11 ਅਪ੍ਰੈਲ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਸਰਕਾਰ ਵੱਲੋਂ 10 ਸਾਲ ਪੂਰੇ ਕਰਦੇ ਅਧਿਆਪਕਾਂ ਦਾ ਹੱਲ ਕਰਨ ਦਾ ਕੇਵਲ ਭਰੋਸਾ ਹੀ ਦਿੱਤਾ ਗਿਆ ਹੈ ਜਦਕਿ ਕਦੋਂ ਤੱਕ ਹੋਣਾ ਇਸ ਤੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਅਤੇ 9 ਸਾਲ ਵਾਲੇ ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ. (ਕੱਚੇ ਅਧਿਆਪਕਾਂ) ਦੇ ਹੱਲ ਜਾਂ ਤਨਖ਼ਾਹ ਵਾਧਾ ਕਰਨ ਤੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਿਸ ਤੋਂ ਦੁੱਖੀ ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ. (ਕੱਚੇ ਅਧਿਆਪਕਾਂ) ਨੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਯੁਕਤ ਰੂਪ 'ਚ 16 ਅਪ੍ਰੈਲ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫ਼ੈਸਲਾ ਕਰਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਹਰਪ੍ਰੀਤ ਕੌਰ ਜਲੰਧਰ ਨੇ ਦੱਸਿਆ ਕਿ 18-18 ਸਾਲਾਂ ਤੋਂ ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ. (ਕੱਚੇ ਅਧਿਆਪਕ) ਮਹਿਜ਼ 6 ਹਜ਼ਾਰ ਤਨਖਾਹ ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ ਪਰੰਤੂ ਸਰਕਾਰ ਕੋਈ ਵੀ ਠੋਸ ਹੱਲ ਨਹੀਂ ਕਰ ਰਹੀ ਹੈ। ਇਸ ਸਮੇਂ ਉਹਨਾਂ ਨਾਲ ਹਾਜ਼ਰ ਸਨ।