ਪੰਜਾਬ : ਭਾਰਤ ਸੰਕਲਪ ਯਾਤਰਾ ਤਹਿਤ ਬਠਿੰਡਾ ਪਹੁੰਚੇ ਕੇਂਦਰੀ ਮੰਤਰੀ, ਦੇਖੋ ਵੀਡਿਓ

ਪੰਜਾਬ : ਭਾਰਤ ਸੰਕਲਪ ਯਾਤਰਾ ਤਹਿਤ ਬਠਿੰਡਾ ਪਹੁੰਚੇ ਕੇਂਦਰੀ ਮੰਤਰੀ, ਦੇਖੋ ਵੀਡਿਓ

ਬਠਿੰਡਾ : ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਭਾਰਤ ਸੰਕਲਪ ਯਾਤਰਾ ਦੇ ਤਹਿਤ ਸਮਾਰੋ ਉਲੀਕੇ ਗਏ। ਜਿਸ ਵਿੱਚ ਕੇਂਦਰ ਦੀਆਂ ਵੱਖੋ ਵੱਖ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਅਤੇ ਭਾਜਪਾ ਨਾਲ ਜੁੜਨ ਦਾ ਵਿਸ਼ੇਸ਼ ਭਾਰਤ ਸੰਕਲਪ ਯਾਤਰਾ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਗਜਿੰਦਰ ਸਿੰਘ ਸੇਖਾਵਤ ਬਠਿੰਡਾ ਦੇ ਏਮਸ ਹਸਪਤਾਲ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ। ਜਿੱਥੇ ਉਹਨਾਂ ਦੇ ਵੱਲੋਂ ਵੱਖੋ ਵੱਖ ਬਲਾਕਸ ਦੇ ਵਿੱਚ ਜਾ ਕੇ ਮੁਆਇਨਾ ਵੀ ਕੀਤਾ ਗਿਆ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਗਜਿੰਦਰ ਸਿੰਘ ਸੇਖਾਵਤ ਵੱਲੋਂ ਭਾਜਪਾ ਦੀਆਂ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਤੇ ਲੋਕਾਂ ਨੂੰ ਭਾਜਪਾ ਦੇ ਨਾਲ ਜੋੜਨ ਦੇ ਲਈ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ। ਜਿਸ ਦੇ ਵਿੱਚ ਵੱਖ-ਵੱਖ ਉਦੇਸ਼ ਵੀ ਹਨ। ਗਜਿੰਦਰ ਸਿੰਘ ਸੇਖਾਵਤ ਨੇ ਭਾਜਪਾ ਅਤੇ ਅਕਾਲੀ ਗਠਜੋੜ ਨੂੰ ਲੈ ਕੇ ਕਿਹਾ ਕਿ ਸਿਆਸਤ ਦੇ ਵਿੱਚ ਭਵਿੱਖ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਜਪਾ ਸੰਸਦ ਦੀਆਂ ਪੰਜਾਬ ਵਿੱਚੋਂ ਤੇਰਾ ਦੀਆਂ 13 ਸੀਟਾਂ ਤੋਂ ਚੋਣ ਲੜੇਗੀ। ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਗਜਿੰਦਰ ਸਿੰਘ ਸੇਖਾਵਤ ਨੇ ਕਿਹਾ ਕਿ ਇਹ ਇੱਕ ਸਿਆਸੀ ਸਟੰਟ ਹੈ। ਪਰ ਇਸ ਮੁੱਦੇ ਨੂੰ ਲੈ ਕੇ ਦੋਵੇਂ ਸੂਬੇ ਦੀਆਂ ਬਣੀਆਂ ਹੋਈਆਂ ਕਮੇਟੀਆਂ ਅਤੇ ਸਰਕਾਰਾਂ ਦੇ ਨਾਲ ਕਈ ਵਾਰ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ।

ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਜਾ ਪਹੁੰਚਿਆ ਹੈ ਤੇ ਹੁਣ ਸੁਪਰੀਮ ਕੋਰਟ ਦੇ ਹੱਥ ਵਿੱਚ ਫੈਸਲਾ ਹੈ ਕਿ ਉਹਨਾਂ ਦਾ ਕਿਸ ਮੁੱਦੇ ਤੇ ਆ ਕੇ ਨਿਪਟਾਰਾ ਹੁੰਦਾ ਹੈ। ਇਸ ਵਾਰ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀਆਂ ਨਾ ਸ਼ਾਮਿਲ ਕਰਨ ਦੇ ਕਾਰਣਾਂ ਨੂੰ ਦੱਸਦਿਆਂ । ਗਜਿੰਦਰ ਸ਼ੇਖਾਵਤ ਨੇ ਕਿਹਾ ਕਿ ਇਹ ਇੱਕ ਵੱਖ ਪੈਨਲ ਹੁੰਦਾ ਹੈ, ਜੋ ਆਪਣੀਆਂ ਨੀਤੀਆਂ ਦੇ ਮੁਤਾਬਕ ਫੈਸਲਾ ਕਰਦਾ ਹੈ ਕਿ ਹਰ ਸਟੇਟ ਤੋਂ ਉਹਨਾਂ ਦੀਆਂ ਉਪਲਬਧੀਆਂ ਨੂੰ ਉਹਨਾਂ ਝਾਕੀਆਂ ਵਿੱਚ ਸ਼ਾਮਿਲ ਕਰ ਸਕੇ। ਇਸ ਵਿੱਚ ਸਰਕਾਰ ਦਾ ਕੋਈ ਕਿਰਦਾਰ ਨਹੀਂ ਹੁੰਦਾ। ਪਰ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੋ ਸਿਆਸਤ ਕਰ ਰਹੇ ਨੇ ਇਹ ਨਿੰਦਨਯੋਗ ਹੈ। ਬਾਲ ਦਿਵਸ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਜੋੜਨ ਦੇ ਮੁੱਦੇ ਨੂੰ ਲੈ ਕੇ ਗਜਿੰਦਰ ਸ਼ੇਖਾਵਤ ਨੇ ਕਿਹਾ ਕਿ ਇਹ ਛੋਟੇ ਸਾਹਿਬਜ਼ਾਦਿਆਂ ਦੀ ਉਹ ਸ਼ਹਾਦਤ ਹੈ, ਜੋ ਦੁਨੀਆਂ ਵਿੱਚ ਕਿਤੇ ਵੀ ਨਹੀਂ ਦੇਖੀ ਜਾ ਸਕਦੀ ਸ਼ਾਇਦ ਇਸੇ ਗੱਲ ਨੂੰ ਲੈ ਕੇ ਛੋਟੀ ਉਮਰੇ ਸ਼ਹਾਦਤ ਦੇਣ ਵਾਲਿਆਂ ਨੂੰ ਲੈ ਕੇ ਬਾਲ ਦਿਵਸ ਦੇ ਨਾਲ ਜੋੜਿਆ ਜਾਣ ਦਾ ਇਹ ਉਪਰਾਲਾ ਸਾਡਾ ਕੀਤਾ ਜਾਣਾ ਹੈ। ਪਰ ਐਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਜੇਕਰ ਉਹਨਾਂ ਨੂੰ ਕੁਝ ਗਲਤ ਲੱਗਦਾ ਹੈ ਤਾਂ ਉਹ ਆਪਣਾ ਰੁੱਖ ਇਖਤਿਆਰ ਕਰਨ ਪਰ ਸਾਨੂੰ ਲੱਗਦਾ ਹੈ ਕਿ ਇਹ ਕੁਝ ਗਲਤ ਨਹੀਂ ਹੈ।