ਪੰਜਾਬ : ਮਿਸ਼ਨ ਰੋਡ 'ਤੇ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਣਾ, ਦੇਖੋ ਵੀਡਿਓ

ਪੰਜਾਬ : ਮਿਸ਼ਨ ਰੋਡ 'ਤੇ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਣਾ, ਦੇਖੋ ਵੀਡਿਓ

ਪਠਾਨਕੋਟ :  ਪਠਾਨਕੋਟ ਚ ਚੋਰੀਆਂ ਦਾ ਸਿਲਸਿਲਾ ਰੁੱਕਣ ਦਾ ਨਾਂਅ ਲੈ ਰਿਹਾ।  ਤਾਜ਼ਾ ਮਾਮਲਾ ਮਿਸ਼ਨ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ  ਸ਼ਿੰਦੇ ਦੀ ਹੱਟੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸ ਦਈਏ ਕਿ ਪਿਛਲੀ ਚੋਰੀ 31 ਦਸੰਬਰ ਦੀ ਸਵੇਰ ਸਿੰਬਲ ਚੌਂਕ 'ਚ ਹੋਈ ਸੀ ਤੇ ਦੂਜੀ ਚੋਰੀ 1 ਜਨਵਰੀ ਦੀ ਸਵੇਰ ਮਿਸ਼ਨ ਰੋਡ ਤੇ ਸਥਿਤ ਸ਼ਿੰਦੇ ਦੀ ਹੱਟੀ ਤੇ ਹੋਈ ਹੈ। 

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਪਿਛਲੇ ਪਾਸੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ। ਜਿੱਥੇ ਚੋਰਾਂ ਵੱਲੋਂ ਪੋੜੀ ਲਾ ਕੇ ਦੁਕਾਨ ਦੇ ਅੰਦਰ ਆ ਗੱਲੇ ਚੋਂ 25 ਹਜਾਰ ਰੁਪਏ ਨਕਦੀ ਅਤੇ ਡੀਵੀਆਰ ਚੋਰੀ ਕਰ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਮੇਰੀ ਦੁਕਾਨ ਤੋਂ ਕੁਝ ਹੀ ਦੂਰੀ ਤੇ 24 ਘੰਟੇ ਪੁਲਿਸ ਰਹਿੰਦੀ ਹੈ। ਪਰ ਫਿਰ ਵੀ ਚੋਰਾਂ ਵੱਲੋਂ ਮੇਰੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਗਿਆ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਸ਼ਹਿਰ ਚ ਲਗਾਤਾਰ ਦੋ ਚੋਰੀਆਂ ਹੋਣੀਆਂ ਇੱਕ ਚਿੰਤਾ ਦਾ ਵਿਸ਼ੇ ਹੈ।