ਪੰਜਾਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ AAP ਪਾਰਟੀ 'ਤੇ ਸਾਧਿਆ ਨਿਸ਼ਾਨਾ, ਦੇਖੋ ਵੀਡਿਓ

ਪੰਜਾਬ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ AAP ਪਾਰਟੀ  'ਤੇ ਸਾਧਿਆ ਨਿਸ਼ਾਨਾ, ਦੇਖੋ ਵੀਡਿਓ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ 103ਵਾਂ ਸਥਾਪਨਾ ਦਿਵਸ ਮਨਾਉਣ ਦੇ ਲਈ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਹਨ ਤੇ 14 ਦਸੰਬਰ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ 103ਵਾਂ ਸਥਾਪਨਾ ਦਿਵਸ ਅਕਾਲੀ ਦਲ ਦਾ ਮਨਾਇਆ ਜਾਵੇਗਾ। ਜਿਸ ਦੇ ਚਲਦੇ 3 ਦਿਨ ਤੱਕ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੀ ਨਜ਼ਰ ਆ ਰਹੀ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਬਿਨਾਂ ਗੱਲ ਤੋਂ ਨਾਜਾਇਜ਼ ਪਰਚੇ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਦੇ ਰਿਹਾ ਹੈ। ਲੇਕਿਨ ਅਕਾਲੀ ਦਲ ਇਹਨਾਂ ਪਰਚਿਆਂ ਤੋਂ ਦੱਬਣ ਵਾਲਾ ਨਹੀਂ ਹੈ। ਸਗੋਂ ਅਕਾਲੀ ਦਲ ਇਹਨਾਂ ਪਰਚਿਆਂ ਤੋਂ ਹੋਰ ਤਗੜਾ ਹੋ ਕੇ ਬਾਹਰ ਆਵੇਗਾ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਬੰਟੀ ਰੋਮਾਨਾ ਤੇ ਪਰਚਾ ਦਿੱਤਾ ਗਿਆ। ਫਿਰ ਗਨੀਵ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਗਏ ਤੇ ਫਿਰ ਬਿਕਰਮ ਮਜੀਠੀਆ ਨੂੰ ਸਮਝ ਜਾਰੀ ਕੀਤੇ ਗਏ।

ਉਹਨਾਂ ਕਿਹਾ ਕਿ ਅਕਾਲੀ ਦਲ ਇਹਨਾਂ ਪਰਚਿਆਂ ਤੋਂ ਡਰਨ ਵਾਲਾ ਨਹੀਂ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਭਗਵੰਤ ਮਾਨ ਇਸ ਕਦਰ ਗਿਰ ਚੁੱਕਾ ਹੈ ਕਿ ਉਸਨੇ ਅਕਾਲੀ ਦਲ ਦੀਆਂ ਪੋਸਟਾਂ ਸ਼ੇਅਰ ਕਰਨ ਵਾਲੇ ਵਰਕਰਾਂ ਦੇ ਉੱਪਰ ਵੀ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਹਨ। ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 3 ਸਾਲ ਦਾ ਕਾਰਜਕਾਲ ਭਗਵੰਤ ਮਾਨ ਦਾ ਰਹਿ ਗਿਆ ਹੈ। ਪੰਜਾਬ ਦੇ ਲੋਕ 3 ਸਾਲ ਬਾਅਦ ਭਗਵੰਤ ਮਾਨ ਨੂੰ ਖੁਦ ਇਸ ਦਾ ਜਵਾਬ ਦੇਣਗੇ। ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਛੋਟਾ ਛੋਟਾ ਰੁਜ਼ਗਾਰ ਕਰਨ ਵਾਲੇ ਕੇਬਲ ਆਪਰੇਟਰਾਂ ਦੇ ਉੱਪਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਪਰਚੇ ਦੇਣੇ ਸ਼ੁਰੂ ਕਰ ਦਿੱਤੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਜਿੰਨੇ ਪਰਚੇ ਦੇ ਸਕਦਾ ਹੈ। ਆਪਣੇ ਕਾਰਜਕਾਲ ਵਿੱਚ ਦੇ ਲਵੇ ਬਾਅਦ ਵਿੱਚ ਅਸੀਂ ਇਸ ਦਾ ਜਵਾਬ ਪੂਰੀ ਤਰੀਕੇ ਨਾਲ ਦਵਾਂਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਛਵੀ ਦਾ ਇਥੋਂ ਪਤਾ ਲੱਗਦਾ ਹੈ ਕਿ ਸ਼ਰਾਬ ਮਾਮਲੇ ਦੇ ਵਿੱਚ ਇਹਨਾਂ ਨੂੰ ਸੀਬੀਆਈ ਇਨਕੁਆਇਰੀ ਖੁੱਲੀ ਹੋਈ ਹੈ।