ਪੰਜਾਬ : ਸਿਵਲ ਹਸਪਤਾਲ 'ਚ SSP ਦੀ ਦਬਿਸ਼, ਦੇਖੋ ਵੀਡਿਓ

ਪੰਜਾਬ :  ਸਿਵਲ ਹਸਪਤਾਲ 'ਚ SSP ਦੀ ਦਬਿਸ਼, ਦੇਖੋ ਵੀਡਿਓ

ਸਮਰਾਲਾ :  ਪੰਜਾਬ ਪੁਲਿਸ ਜਿੱਥੇ ਨਸ਼ਾ ਤਸਕਰਾਂ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਰਹੀ ਹੈ, ਉਥੇ ਇਸ ਐਕਟ ਦੀ ਧਾਰਾ 64ਏ ਤਹਿਤ ਅਜਿਹੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਨਸ਼ੇ ਦੇ ਆਦੀ ਹਨ। ਇਸ ਆਪ੍ਰੇਸ਼ਨ ਦੀ ਸ਼ੁਰੂਆਤ ਵਿੱਚ ਮੁੱਖ ਤੌਰ 'ਤੇ ਹੈਰੋਇਨ, ਸਮੈਕ ਅਤੇ ਚਿਟਾ ਦਾ ਟੀਕਾ ਲਗਾਉਣ ਵਾਲਿਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

ਮੁੱਖ ਧਾਰਾ ਵਿੱਚ ਵਾਪਸ ਆਉਣ ਲਈ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਐਸਐਸਪੀ ਖੰਨਾ ਅਵਨੀਤ ਕੌਂਡਲ ਅੱਜ ਸਮਰਾਲਾ ਦੇ ਸਿਵਲ ਹਸਪਤਾਲ ਦੇ ਨਵਜੀਵਨ ਕੇਂਦਰ ਵਿੱਚ ਪਹੁੰਚੇ। ਜਿੱਥੇ ਉਹਨਾਂ ਨੇ ਦੱਸਿਆ ਕਿ ਐਕਟ ਦੀ ਧਾਰਾ 64ਏ ਦੇ ਤਹਿਤ ਖੰਨਾ ਜ਼ਿਲ੍ਹੇ ਦੇ ਸਮਰਾਲਾ 'ਚ ਪੁਲਿਸ ਨੂੰ 5 ਮਾਮਲਿਆਂ 'ਚ ਸਫਲਤਾ ਮਿਲੀ ਹੈ। ਇਨ੍ਹਾਂ 5 ਵਿਅਕਤੀਆਂ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਤਿੰਨ ਹਫ਼ਤਿਆਂ ਦਾ ਕੋਰਸ ਪੂਰਾ ਕੀਤਾ। ਇਸ ਤੋਂ ਬਾਅਦ ਮੁੱਖ ਧਾਰਾ ਵਿੱਚ ਪਰਤ ਆਏ।