ਪੰਜਾਬ : 22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਸਬੰਧੀ ਵੰਡੇ ਗਏ ਦੀਵੇ, ਦੇਖੋ ਵੀਡਿਓ

ਪੰਜਾਬ : 22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਸਬੰਧੀ ਵੰਡੇ ਗਏ ਦੀਵੇ, ਦੇਖੋ ਵੀਡਿਓ

ਅੰਮ੍ਰਿਤਸਰ : ਅਯੋਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਦੀ ਖੁਸ਼ੀ ਦੀ ਲਹਿਰ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ।ਹਰੇਕ ਰਾਮ ਭਗਤ ਨੂੰ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 22 ਜਨਵਰੀ ਦੇ ਦਿਨ ਨੂੰ ਇਤਿਹਾਸਿਕ ਤੇ ਖੁਸ਼ਨਮਾ ਬਣਾਉਣ ਦੇ ਲਈ ਅੰਮ੍ਰਿਤਸਰ ਵਿੱਚ ਵੀ ਪੂਰੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਜਿਸ ਦੇ ਚਲਦੇ ਪ੍ਰਾਚੀਨ ਭਦਰਕਾਲੀ ਮੰਦਰ ਵਿੱਚ ਮੰਦਰ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ ਦੀਵੇ ਵੰਡੇ ਗਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ 22 ਜਨਵਰੀ ਨੂੰ "ਦੀਵਾਲੀ ਦਿਵਸ" ਵਜੋਂ ਮਨਾਇਆ ਜਾਵੇਗਾ। ਸਾਰਾ ਸ਼ਹਿਰ ਦੀਵਿਆਂ ਨਾਲ ਰੌਸ਼ਨ ਹੋਵੇਗਾ।

ਉਹਨਾਂ ਕਿਹਾ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਬਣਨ ਨਾਲ ਰਾਮ ਭਗਤਾਂ ਦੇ ਮਨਾਂ ਵਿੱਚ ਅਧਿਆਤਮਿਕ ਰੌਸ਼ਨੀ ਦਾ ਸੰਚਾਰ ਹੋਇਆ ਹੈ। ਇਸ ਲਈ 22 ਜਨਵਰੀ ਨੂੰ ਕੋਨਾ-ਕੋਨਾ ਰੌਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸਿੱਧ ਪੀਠ ਮੰਦਰ ਭਦਰ ਕਾਲੀ ਵਿਖੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦਾ ਦਿਨ ਹੈ। 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਅਤੇ ਜਿਸ ਨੂੰ ਲੈ ਕੇ ਮੰਦਰਾਂ ਦੇ ਵਿੱਚ ਹੁਣ ਸ਼ਰਧਾਲੂਆਂ ਨੂੰ ਦੀਵੇ ਵੰਡੇ ਜਾ ਰਹੇ ਤੇ ਅਸੀਂ 22 ਜਨਵਰੀ ਵਾਲੇ ਦਿਨ ਦੀਵੇ ਜਗਾ ਕੇ ਛੋਟੀ ਦੀਵਾਲੀ ਜਰੂਰ ਮਨਾਵਾਂਗੇ।