ਪੰਜਾਬ : ਕਿਸਾਨਾਂ ਦਾ ASI ਨਾਲ ਪਿਆ ਪੰਗਾ, ਥਾਣੇ 'ਚ ਮਹੌਲ ਹੋਇਆ ਗਰਮ, ਦੇਖੋ ਵੀਡਿਓ

ਪੰਜਾਬ : ਕਿਸਾਨਾਂ ਦਾ ASI ਨਾਲ ਪਿਆ ਪੰਗਾ, ਥਾਣੇ 'ਚ ਮਹੌਲ ਹੋਇਆ ਗਰਮ, ਦੇਖੋ ਵੀਡਿਓ

ਗੁਰਦਾਸਪੁਰ: ਹੜਾ ਦੇ ਕਾਰਨ ਖਰਾਬ ਹੋ ਚੁਕੇ ਧੁੱਸੀ ਬੰਨ੍ਹ ਨੂੰ ਦੁਬਾਰਾ ਬੰਨਣ ਲਈ ਆਪਣੀ ਮਾਲਕੀ ਵਾਲੀ ਜਮੀਨ ਵਿੱਚੋ ਮਿੱਟੀ ਪੁੱਟਣ ਵਾਲੇ ਕਿਸਾਨਾਂ ਦਾ ਏਐਸਆਈ ਨਾਲ ਪੰਗਾ ਪੈ ਗਿਆ। ਇਸ ਦੋਰਾਨ ਗੁੱਸੇ ਚ ਆਏ ਕਿਸਾਨਾਂ ਨੇ ਥਾਣਾ ਘੇਰ ਲਿਆ। ਦਰਅਸਲ, ਮਾਮਲਾ ਸ੍ਰੀ ਹਰਗੋਬਿੰਦਪੁਰ ਦੇ ਗੁਰਦਵਾਰਾ ਮੰਝ ਸਾਹਿਬ ਦੇ ਨਜਦੀਕੀ ਜਮੀਨ ਤੋਂ ਸਾਹਮਣੇ ਆਇਆ ਹੈ। ਜਿਥੇ ਆਪਣੀ ਮਾਲਕੀ ਜਮੀਨ ਵਿਚੋਂ ਮਿੱਟੀ ਪੁੱਟਣ ਦਾ ਕੰਮ ਚੱਲ ਰਿਹਾ ਸੀ। ਇਸ ਮਿੱਟੀ ਨੂੰ ਖਰਾਬ ਹੋ ਚੁੱਕੇ ਧੁੱਸੀ ਬੰਨ੍ਹ ਨੂੰ ਬੰਨਣ ਦਾ ਕੰਮ ਕੀਤਾ ਜਾਣਾ ਸੀ। ਜੋ ਕੇ ਇਕ ਸੇਵਾ ਵਜੋਂ ਕੀਤਾ ਜਾ ਰਿਹਾ ਸੀ ਤਾਂਕਿ ਦੁਬਾਰਾ ਹੜ੍ਹ ਦੇ ਪਾਣੀ ਨਾਲ ਨੁਕਸਾਨ ਨਾ ਹੋ ਸਕੇ। ਲੇਕਿਨ ਉਥੇ ਮਾਹੌਲ ਉਸ ਵੇਲ਼ੇ ਗਰਮ ਹੋ ਗਿਆ ਜਦੋਂ ਸੰਬੰਧਿਤ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏ ਐਸ ਆਈ ਜਗਮੋਹਨ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਚਲਦੇ ਕੰਮ ਨੂੰ ਰੁਕਵਾ ਦਿੱਤਾ ਗਿਆ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਦੱਸਣ ਦੇ ਬਾਵਜੂਦ ਵੀ ਕਿ ਇਹ ਮਿੱਟੀ ਸੇਵਾ ਵਿਚ ਜਾਣੀ ਹੈ ਪਰ ਏਐਸਆਈ ਜੇਸੀਬੀ ਮਸ਼ੀਨ ਦੇ ਡਰਾਈਵਰ ਦੀ ਚਾਬੀ ਕੱਢ ਕੇ ਕਹਿੰਦਾ ਮੈ ਮਿੱਟੀ ਨਹੀਂ ਭਰਨ ਦੇਣੀ।

ਸਾਡੇ ਅਫਸਰਾਂ ਦਾ ਹੁਕਮ ਹੈ ਕਿ ਜੇਸੀਬੀ ਤੇ ਟਰਾਲੀਆਂ ਤੇ ਪਰਚਾ ਦਰਜ ਕਰ ਦੇਣਾ। ਇਸ ਦੌਰਾਨ ਅਫਸਰਾਂ ਦਾ ਏਐਸਆਈ ਡਰਾਵਾ ਦੇਣ ਲਗਾ ਤੇ ਕਿਹਾ ਕਿ ਨਹੀਂ ਤਾਂ ਇਥੋ ਭੱਜ ਜਾਉ। ਫਿਰ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਸਾਥੀਆਂ ਸਮੇਤ ਥਾਣੇ ਦਾ ਘਿਰਾਓ ਕਰ ਦਿੱਤਾ। 2 ਘੰਟੇ ਬਾਅਦ ਐਸਐਚਓ ਬਲਜੀਤ ਕੌਰ ਤੇ ਜਗਮੋਹਨ ਸਿੰਘ ਨੇ ਆਪਣੀ ਗਲਤੀ ਮੰਨੀ ਤੇ ਧਰਨਾ ਖਤਮ ਕਰ ਦਿੱਤਾ। ਇਹ ਮਿਟੀ ਪਿੰਡ ਸਨਿਆਲ, ਹਲੇੜ ਮੋਤਲਾ, ਮਹਿਤਪੁਰ ਮਾਨਸਰ ਕੋਲ ਬਿਆਸ ਦਰਿਆ ਤੇ ਟੁੱਟੇ ਬੰਨ ਤੇ ਮਿੱਟੀ ਪਾਉਣ ਲਈ ਤਕਰੀਬਨ 50 ਟਰਾਲੀ ਲੈ ਕੇ ਜਾਣ ਲਈ ਥਾਨਾ ਹਰਗੋਬਿੰਦ ਪੁਰ ਸਾਹਿਬ ਦੇ ਕੋਲ ਬਾਬਾ ਮੰਝ ਸਾਹਿਬ ਮਾੜੀ ਪੰਨਵਾਂ ਕੋਲ ਆਪਣੀ ਮਾਲਕੀ ਵਿੱਚੋਂ ਮਿੱਟੀ ਭਰ ਰਹੇ ਸਨ। ਜਦੋ ਇੱਕ ਪੁਲਿਸ ਮੁਲਾਜ਼ਮ ਏਐਸਆਈ ਜਗਮੋਹਨ ਸਿੰਘ ਵਲੋਂ ਆ ਕੇ ਮਿੱਟੀ ਭਰਨ ਤੋਂ ਰੋਕਿਆ ਤੇ ਮਾਹੌਲ ਗਰਮ ਹੋ ਗਿਆ।