ਪੰਜਾਬ : ਸਿਵਲ ਸਰਜਨ ਨੇ ਜਾਰੀ ਕੀਤੇ ਕਲੀਨਿਕ ਬੰਦ ਕਰਨ ਦੇ ਆਦੇਸ਼ , ਦੇਖੋ ਵੀਡੀਓ 

ਪੰਜਾਬ : ਸਿਵਲ ਸਰਜਨ ਨੇ ਜਾਰੀ ਕੀਤੇ ਕਲੀਨਿਕ ਬੰਦ ਕਰਨ ਦੇ ਆਦੇਸ਼ , ਦੇਖੋ ਵੀਡੀਓ 

ਲੁਧਿਆਣਾ :ਸਿਵਲ ਸਰਜਨ ਵੱਲੋ ਸ਼ਹਿਰ ਵਿਚ ਚੱਲ ਰਹੇ ਇੱਕ ਕਲੀਨਿਕ ਨੂੰ ਫੌਰੀ ਤੌਰ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿਚ ਜਾਣਕਾਬਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਨਾਂ ਪਾਸ ਸਹਾਇਕ ਸੁਪਰਡੈਟ ਜੇਲ ਪਾਸੋ ਕੁਝ ਦਿਨ ਪਹਿਲਾ ਇੱਕ ਆਪਣੇ ਇੱਕ ਮੁਲਾਜਮ ਦਾ ਮੈਡੀਕਲ ਸਰਟੀਫਿਕੇਟ ਵੈਰੀਫਾਈ ਕਰਨ ਸਬੰਧੀ ਬੇਨਤੀ ਪੱਤਰ ਪ੍ਰਾਪਤ ਹੋਇਆ ਸੀ। ਇਸ ਦੀ ਜਾਂਚ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤੀ ਗਈ। 

ਸਿਵਲ ਸਰਜਨ ਵੱਲੋ ਦੱਸਿਆ ਗਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਜਿਸ ਡਾਕਟਰ ਵੱਲੋ ਇਹ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਉਹ ਇਸ ਨੂੰ ਜਾਰੀ ਕਰਨ ਦੇ ਵਿਚ ਸਮਰੱਥ ਨਹੀ ਹੈ। ਸਿਵਲ ਸਰਜਨ ਨੇ ਕਿਹਾ ਕਿ ਸਬੰਧਤ ਡਾਕਟਰ ਪੰਜਾਬ ਮੈਡੀਕਲ ਕਾਉਂਸਿਲ ਜਾਂ ਕਿਸੇ ਹੋਰ ਕੌਂਸਲ ਦੀ ਰਜਿਸਟਰੇਸ਼ਨ ਪੜਤਾਲੀਆ ਕਮੇਟੀ ਅੱਗੇ ਪੇਸ਼ ਨਹੀ ਸਕਿਆ।ਇਸ ਲਈ ਉਸ ਨੂੰ ਆਪਣਾ ਕਲੀਨਿਕ ਫੌਰੀ ਤੌਰ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਹਦਾਇਤ ਕੀਤੀ ਗਈ ਕਿ ਉਸ ਦੇ ਕਲੀਨਿਕ ਦੀ ਸਲਿੱਪ ਤੇ ਜਿਨਾ ਵੀ ਸਿਹਤ ਸਹੂਲਤਾਂ ਦਾ ਵਰਣਨ ਹੈ ਉਸ ਦਾ ਰਿਕਾਰਡ ਦਫਤਰ ਨੂੰ ਭੇਜਿਆ ਜਾਵੇ।