ਪੰਜਾਬ : ਜੰਡਿਆਲਾ ਗੁਰੂ ਚ ਕਿਸਾਨਾਂ ਵੱਲੋਂ ਮਹਾਂ ਰੈਲੀ ਦਾ ਕੀਤਾ ਆਯੋਜਨ , ਦੇਖੋ ਵੀਡੀਓ

ਪੰਜਾਬ : ਜੰਡਿਆਲਾ ਗੁਰੂ ਚ ਕਿਸਾਨਾਂ ਵੱਲੋਂ ਮਹਾਂ ਰੈਲੀ ਦਾ ਕੀਤਾ ਆਯੋਜਨ , ਦੇਖੋ ਵੀਡੀਓ

13 ਫਰਵਰੀ ਨੂੰ ਕਿਸਾਨਾਂ ਵੱਲੋਂ ਘੇਰੀ ਜਾਏਗੀ ਦੁਬਾਰਾ ਤੋਂ ਦਿੱਲੀ - ਡੱਲੇਵਾਲ

ਅਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਖੇਤੀ ਕਾਨੂੰਨ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਗੱਲ ਦੀ ਹੱਡੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ।  ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਸਵਾਸਨ ਦਿੱਤਾ ਗਿਆ ਸੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਦੀ ਬਰੂਹਾਂ ਨੂੰ ਛੱਡ ਕੇ ਵਾਪਸ ਪੰਜਾਬ ਅਤੇ ਹਰਿਆਣੇ ਵੱਲ ਕੂਚ ਕੀਤੀ ਗਈ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਜਰੂਰਤ ਪਈ ਤਾਂ ਉਹਨਾਂ ਵੱਲੋਂ ਦਿੱਲੀ ਦੇ ਬਾਰਡਰ ਤੇ ਬੈਠ ਕੇ ਦੁਬਾਰਾ ਤੋਂ ਆਪਣੀਆਂ ਸਾਰੀਆਂ ਮੰਗਾਂ ਮਨਵਾਈਆਂ ਜਾਣਗੀਆਂ। 

ਕਿਸਾਨ ਆਗੂ ਆਗੂ ਜਗਦੀਸ਼ ਸਿੰਘ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ  ਵਿਸ਼ਾਲ ਰੈਲੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਕਰਵਾਈ ਗਈ ਹੈ ਅਤੇ ਹੁਣ 6 ਤਰੀਕ ਨੂੰ ਇੱਕ ਹੋਰ ਰੈਲੀ ਬਰਨਾਲਾ ਵਿੱਚ ਕਰਵਾਈ ਜਾਵੇਗੀ। ਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਲਿੱਤਾ ਗਿਆ ਹੈ ਕਿ 13 ਫਰਵਰੀ ਵਾਲੇ ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਦੁਬਾਰਾ ਤੋਂ ਮੋਰਚਾ ਖੋਲਿਆ ਜਾਵੇਗਾ। 

ਪੰਜਾਬ ਅਤੇ ਹਰਿਆਣਾ ਇੱਕ ਵਾਰ ਫਿਰ ਤੋਂ ਮਿਲ ਕੇ ਇਹ ਅੰਦੋਲਨ ਜਿੱਤਣ ਦੀ ਤਿਆਰੀ ਕਰੇਗਾ ਉਹਨਾਂ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਸਾਰੇ ਆਪਣੇ ਮਸਲੇ ਹੱਲ ਕਰਾਉਣ ਤੋਂ ਬਾਅਦ ਹੀ ਹੁਣ ਉਹਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਵਾਪਸ ਭਰਤਿਆ ਜਾਵੇਗਾ। ਡਲੇਵਾਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਵੀ ਪੜਾਵ ਸਾਹਮਣੇ ਆਉਣਗੇ ਉਸ ਨੂੰ ਨਜਿਠਿਆ ਜਾਵੇਗਾ ਅਤੇ ਨੌਜਵਾਨ ਅਤੇ ਕਿਸਾਨ ਵੱਡੇ ਆਗੂ ਮਿਲ ਕੇ ਹੀ ਦੁਬਾਰਾ ਤੋਂ ਇਹ ਮੋਰਚਾ ਵੀ ਫਤਿਹ ਕਰਨਗੇ।


ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣੇ ਤੋਂ ਨਿਕਲਿਆ ਹੋਇਆ ਅੰਦੋਲਨ ਹਮੇਸ਼ਾ ਹੀ ਜਿੱਤ ਕੇ ਹੀ ਵਾਪਸ ਆਉਂਦਾ ਹੈ ਅਤੇ ਬੀਤੇ ਸਮੇਂ ਵੀ ਜਦੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਤੇ ਪੰਜਾਬ ਚ ਹੀ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਗਏ ਸਨ। ਲੇਕਿਨ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਤਿੰਨੇ ਖੇਤੀ ਕਾਨੂੰਨ ਅਤੇ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਸਾਰੀਆਂ ਮੰਗਾਂ ਮਨਵਾਉਣ ਤੋਂ ਬਾਅਦ ਹੀ ਦਿੱਲੀ ਤੋਂ ਵਾਪਸੀ ਕੀਤੀ ਜਾਵੇਗੀ।  ਹੁਣ ਵੇਖਣਾ ਹੋਵੇਗਾ ਕਿ ਬੀਤੇ ਸਮੇਂ ਚ ਹੋਏ ਅੰਦੋਲਨ ਤੋਂ ਬਾਅਦ ਕੀ 13 ਫਰਵਰੀ ਨੂੰ ਸ਼ੁਰੂ ਹੋਇਆ ਅੰਦੋਲਨ ਕਿ ਦਿੱਲੀ ਤੱਕ ਪਹੁੰਚ ਪਾਵੇਗਾ ਜਾਂ ਨਹੀਂ ਅਤੇ ਦਿੱਲੀ ਵਿੱਚ ਪਹੁੰਚਿਆ ਹੋਇਆ ਇਹ ਅੰਦੋਲਨ ਆਪਣੇ ਸਾਰੀਆਂ ਮੰਗਾਂ ਪੂਰੀਆਂ ਕਰਵਾ ਪਾਉਂਦਾ ਹੈ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ।